14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਫੋਕਲ ਪੁਆਇੰਟ ਦੇ ਪਲਾਟਾਂ ਨੂੰ ਫ੍ਰੀਹੋਲਡ ਬਣਾਉਣ ਦੀ ਯੋਜਨਾ ਦੀ ਤਾਰੀਖ਼ 'ਚ ਵਾਧੇ ਦੀ ਮੰਗ

Ad Position 21
No active advertisement
ਅਜੀਤ ਡੈਸਕ 02-04-2026
ਜਲੰਧਰ, 1 ਅਪ੍ਰੈਲ (ਸ਼ਿਵ)- ਪੰਜਾਬ ਐਮ.ਐਸ. ਐਮ. ਈ. ਇੰਡਸਟਰੀਜ਼ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਗੁਰਚਰਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਸਨਅਤੀ ਇਕਾਈਆਂ ਨਾਲ ਸੰਬੰਧਿਤ ਕਈ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦÏਰਾਨ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਫੋਕਲ ਪੁਆਇੰਟ ਪਲਾਟਾਂ ਨੂੰ ਫ੍ਰੀਹੋਲਡ ਕਰਨ ਦੀ ਯੋਜਨਾ ਨੂੰ ਉਦਯੋਗਾਂ ਦੇ ਹਿਤ 'ਚ ਇੱਕ ਮਹੱਤਵਪੂਰਨ ਕਦਮ ਦੱਸਿਆ | ਇਸ ਯੋਜਨਾ ਦੇ ਤਹਿਤ, ਉਦਯੋਗਪਤੀਆਂ ਨੂੰ ਰਜਿਸਟ੍ਰੇਸ਼ਨ ਫ਼ੀਸ ਤੋਂ ਛੋਟ ਦਿੱਤੀ ਜਾ ਰਹੀ ਹੈ | ਉਹ ਅਪ੍ਰੈਲ ਮਹੀਨੇ ਤੱਕ ਆਪਣੇ ਸਾਰੇ ਬਕਾਏ ਅਦਾ ਕਰ ਦੇਣ | ਇਸ ਮੌਕੇ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਦੀ ਆਖ਼ਰੀ ਮਿਤੀ ਘੱਟੋ-ਘੱਟ ਦੋ ਤੋਂ ਤਿੰਨ ਮਹੀਨੇ ਵਧਾਉਣੀ ਚਾਹੀਦੀ ਹੈ | ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਉਦਯੋਗਾਂ ਲਈ ਮÏਜੂਦਾ ਸਥਿਤੀ ਬਹੁਤ ਮਜ਼ਬੂਤ ਨਹੀਂ ਹੈ¢ | ਅੰਤਰਰਾਸ਼ਟਰੀ ਹਾਲਾਤ ਕਰਕੇ ਤੇ ਖ਼ਾਸ ਕਰਕੇ ਈਰਾਨ-ਇਜ਼ਰਾਈਲ ਟਕਰਾਅ ਨੇ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਉਦਯੋਗਪਤੀਆਂ ਨੂੰ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ¢ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਦਯੋਗਾਂ ਨੂੰ ਕੁੱਝ ਹੋਰ ਸਮਾਂ ਦਿੱਤਾ ਜਾਂਦਾ ਹੈ, ਤਾਂ ਉਹ ਆਪਣੇ ਬਕਾਇਆ ਭੁਗਤਾਨਾਂ ਦਾ ਬਿਹਤਰ ਢੰਗ ਨਾਲ ਪ੍ਰਬੰਧਨ ਕਰ ਸਕਣਗੇ | ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਕਾਰ ਨੂੰ ਉਦਯੋਗਿਕ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਵਿਚ ਸੜਕਾਂ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਦੀ ਸਖ਼ਤ ਲੋੜ ਹੈ | ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਉਦਯੋਗਿਕ ਖੇਤਰਾਂ ਨੂੰ ਸਥਾਈ ਤÏਰ 'ਤੇ ਫੋਕਲ ਪੁਆਇੰਟ ਐਲਾਨਿਆ ਜਾਵੇ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ | ਇਸ ਮÏਕੇ ਅਸ਼ੋਕ ਮਲਹੋਤਰਾ ਚੇਅਰਮੈਨ, ਜਲਜ ਸ਼ਰਮਾ ਜਨਰਲ ਸਕੱਤਰ ,ਅੰਕੁਰ ਕੋਹਲੀ, ਰਾਜੀਵ ਜੈਰਥ, ਅਮਰਜੀਤ ਸਿੰਘ ਭਾਟੀਆ, ਪ੍ਰਗਟ ਸਿੰਘ, ਨਵਦੀਪ ਬਾਵਾ, ਪੱਪੀ ਮਹਿਤਾ, ਦੀਪਿੰਦਰ ਸਿੰਘ, ਜਗਦੀਸ਼ ਵਿਜ, ਸੁਮਿਤ ਦੁੱਗਲ, ਅਮਿੱਤ ਦੁੱਗਲ, ਐਨ. ਕੇ. ਕੋਹਲੀ, ਸੰਦੀਪ ਗੁਪਤਾ, ਸੋਨੂੰ ਅਗਰਵਾਲ, ਗੋਲਡੀ ਪ੍ਰਭਾਕਰ, ਸੁਰਿੰਦਰ ਸਿੰਘ ਗੁਰਲੀ, ਸੰਨ੍ਹੀ ਮਨੋਚਾ ਵੀ ਮÏਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਨਗਰ ਦਾ ਨÏਜਵਾਨ ਰਹੱਸਮਈ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਯਕਮੁਸ਼ਤ ਰਾਹਤ ਨੀਤੀ ਦੀ ਮਿਆਦ ਵਧਣ ਨਾਲ ਲੋਕਾਂ ਨੂੰ ਹੋਵੇਗਾ ਫਾਇਦਾ-ਰੰਧਾਵਾ
Ad Position 24