14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਰਦਿਆਲ ਨਗਰ ਦਾ ਨÏਜਵਾਨ ਰਹੱਸਮਈ ਹਾਲਾਤ 'ਚ ਲਾਪਤਾ

Ad Position 21
No active advertisement
ਅਜੀਤ ਡੈਸਕ 02-04-2026
ਮਕਸੂਦਾਂ 1 ਅਪ੍ਰੈਲ (ਸÏਰਵ ਮਹਿਤਾ)-ਹਰਦਿਆਲ ਨਗਰ ਨਾਲ ਸੰਬੰਧਿਤ ਇਕ ਨÏਜਵਾਨ ਦੇ ਰਹੱਸਮਈ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ¢ ਮਿਲੀ ਜਾਣਕਾਰੀ ਮੁਤਾਬਕ ਨÏਜਵਾਨ ਸੁਖਬੀਰ ਉਰਫ਼ ਸੁਖੀ ਨੇ ਆਪਣੀ ਮਾਤਾ ਦੇ ਵਟਸਐਪ ਨੰਬਰ 'ਤੇ 46 ਸੈਕਿੰਡ ਦੀ ਇੱਕ ਵੀਡੀਓ ਭੇਜੀ, ਜਿਸ 'ਚ ਉਸ ਨੇ ਇਕ ਲੜਕੀ ਤੋਂ ਪ੍ਰੇਸ਼ਾਨ ਹੋਣ ਦੀ ਗੱਲ ਕਹਿੰਦੇ ਹੋਏ ਆਪਣੇ ਜੀਵਨ ਨੂੰ ਖਤਮ ਕਰਨ ਬਾਰੇ ਜ਼ਿਕਰ ਕੀਤਾ ¢ ਵੀਡੀਓ ਭੇਜਣ ਤੋਂ ਬਾਅਦ ਉਹ ਲਾਪਤਾ ਹੋ ਗਿਆ ¢ ਪੀੜਤਾ ਮਾਤਾ ਪਰਮਜੀਤ ਕÏਰ ਪਤਨੀ ਗੁਰਨਾਮ ਸਿੰਘ ਵਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਿਕ ਉਸਦਾ ਪੁੱਤਰ ਕਰੀਬ 9 ਦਿਨ ਪਹਿਲਾਂ ਸਵੇਰੇ ਕਰੀਬ 9 ਵਜੇ ਆਪਣਾ ਈ-ਰਿਕਸ਼ਾ ਲੈ ਕੇ ਘਰ ਤੋਂ ਨਿਕਲਿਆ ਸੀ ¢ ਦੁਪਹਿਰ ਕਰੀਬ ਪÏਣੇ ਤਿੰਨ ਵਜੇ ਉਸ ਨੇ ਇੱਕ ਵੀਡੀਓ ਭੇਜੀ, ਜਿਸ 'ਚ ਉਸ ਨੇ ਦੱਸਿਆ ਕਿ ਉਹ ਪੂਨਮ ਨਾਮ ਦੀ ਇਕ ਲੜਕੀ ਵਲੋਂ ਤੰਗ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਉਹ ਇਹ ਕਦਮ ਚੁੱਕ ਰਿਹਾ ਹੈ | ਪਰਿਵਾਰਕ ਮੈਂਬਰਾਂ ਮੁਤਾਬਕ ਵੀਡੀਓ ਭੇਜਣ ਤੋਂ ਬਾਅਦ ਨÏਜਵਾਨ ਦਾ ਫ਼ੋਨ ਬੰਦ ਹੋ ਗਿਆ ¢ ਜਦੋਂ ਪਰਮਜੀਤ ਕÏਰ ਨੇ ਸ਼ਾਮ ਕਰੀਬ 7 ਵਜੇ ਪੁੱਤਰ ਦੇ ਨੰਬਰ 'ਤੇ ਕਾਲ ਕੀਤੀ ਤਾਂ ਫ਼ੋਨ ਥਾਣਾ ਬਿਆਸ ਦੀ ਪੁਲਿਸ ਵਲੋਂ ਚੁੱਕਿਆ ਗਿਆ¢ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਮੋਬਾਈਲ ਕਿਸੇ ਵਿਅਕਤੀ ਨੂੰ ਲਾਵਾਰਿਸ ਹਾਲਤ 'ਚ ਮਿਲਿਆ ਸੀ, ਜਿਸ ਨੇ ਇਸ ਨੂੰ ਥਾਣੇ ਵਿੱਚ ਜਮ੍ਹਾਂ ਕਰਵਾ ਦਿੱਤਾ ¢ ਇਸ ਦੇ ਨਾਲ ਹੀ ਨÏਜਵਾਨ ਦਾ ਈ-ਰਿਕਸ਼ਾ ਵੀ ਇਕ ਸੁੰਨਸਾਨ ਜਗ੍ਹਾ ਤੋਂ ਬਰਾਮਦ ਹੋਇਆ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ¢ ਪਰਿਵਾਰ ਵਲੋਂ ਆਪਣੇ ਪੱਧਰ 'ਤੇ ਵੀ ਕਾਫ਼ੀ ਖੋਜਬੀਨ ਕੀਤੀ ਗਈ, ਪਰ ਹੁਣ ਤੱਕ ਕੋਈ ਢੁਕਵਾਂ ਸੁਰਾਗ ਨਹੀਂ ਮਿਲਿਆ ¢ ਪੀੜਤ ਮਾਤਾ ਨੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਮਾਮਲੇ ਨੂੰ ਲੈ ਕੇ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਜਾ ਰਹੀ ¢ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਸਦੇ ਪੁੱਤਰ ਦੀ ਜਲਦ ਤੋਂ ਜਲਦ ਤਲਾਸ਼ ਕੀਤੀ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਫੋਕਲ ਪੁਆਇੰਟ ਦੇ ਪਲਾਟਾਂ ਨੂੰ ਫ੍ਰੀਹੋਲਡ ਬਣਾਉਣ ਦੀ ਯੋਜਨਾ ਦੀ ਤਾਰੀਖ਼ 'ਚ ਵਾਧੇ ਦੀ ਮੰਗ
Ad Position 24