14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਦਿੱਲੀ ਹਾਰਸ਼ ਸ਼ੋਅ ਦੇ ਵਿਚੋਂ ਤਗਮਾਂ ਜੇਤੂ ਪੰਜਾਬ ਪੁਲਿਸ ਦੀ ਘੋੜ ਸਵਾਰੀ ਟੀਮ ਦੇ ਖਿਡਾਰੀ | ਤਸਵੀਰ:-ਜੀ.ਪੀ.ਸਿੰਘ <br/> 02-04-2026
ਜਲੰਧਰ, 1 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਪੁਲਿਸ ਦੀ ਘੋੜ ਸਵਾਰੀ ਟੀਮ ਨੇ ਜਿਸ 'ਚ ਇੰਦਰਬੀਰ ਸਿੰਘ ਆਪਣੇ ਘੋੜੇ ਕਵਿਤਾ, ਏ. ਐਸ. ਆਈ. ਜਰਮਨਜੀਤ ਸਿੰਘ ਨੇ ਆਪਣੇ ਘੋੜੇ ਬਾਦਲ, ਹੌਲਦਾਰ ਜਤਿੰਦਰ ਸਿੰਘ ਨੇ ਆਪਣੇ ਘੋੜੇ ਰਾਧਾ ਤੇ ਸਿਪਾਹੀ ਵਿਸ਼ਾਲ ਕੁਮਾਰ ਨੇ ਆਪਣੇ ਘੋੜੇ ਵਿਰਾਟ ਨਾਲ ਪੁਲਿਸ ਸ਼ੋਅ ਜੰਪਿੰਗ (ਨਾਰਮਲ) ਮੁਕਾਬਲੇ ਜੋ ਦਿੱਲੀ ਹਾਰਸ਼ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ | ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਘੋੜ ਸਵਾਰਾਂ ਨੇ ਸ਼ੋਅ ਜੰਪਿਗ ਫਾਲਟ ਐਂਡ ਆਊਟ 'ਚੋਂ ਸੀਨੀਅਰ ਸਿਪਾਹੀ ਵਿਸ਼ਾਲ ਕੁਮਾਰ ਦੇ ਘੋੜੇ ਵਿਰਾਟ ਨੇ ਸੋਨ ਤਗਮਾ, ਇੰਦਰਬੀਰ ਸਿੰਘ ਡੀ. ਆਈ. ਜੀ. (ਆਈ. ਪੀ. ਐਸ.) ਨੇ ਹਾਰਸ ਸ਼ੋਅ ਟਾਈਮ 'ਚੋਂ ਚਾਂਦੀ ਦਾ ਤਗਮਾ, ਏ. ਐਸ. ਆਈ. ਜਰਮਨਜੀਤ ਸਿੰਘ ਦੇ ਘੋੜੇ ਬਾਦਲ ਨੇ ਕਾਂਸੀ ਦਾ ਤਗਮਾ, ਹੌਲਦਾਰ ਜਤਿੰਦਰ ਸਿੰਘ ਦੇ ਘੋੜੇ ਰਾਧਾ ਨੇ ਚੌਥਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਾਲਜ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ <br/> ਅਗਲੀ ਖ਼ਬਰ ਹਰਦਿਆਲ ਨਗਰ ਦਾ ਨÏਜਵਾਨ ਰਹੱਸਮਈ ਹਾਲਾਤ 'ਚ ਲਾਪਤਾ
Ad Position 24