14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਪੋਰਟਸ ਕਾਲਜ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 02-04-2026
ਜਲੰਧਰ, 1 ਅਪ੍ਰੈਲ (ਡਾ. ਜਤਿੰਦਰ ਸਾਬੀ)-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸੰਵਿਧਾਨਕ ਕਾਲਜ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਆਈ. ਸੀ. ਐਸ. ਐਸ. ਆਰ. ਸਪਾਂਸਰਡ 'ਹੈਲਥ , ਫਿੱਟਨਿਸ ਐਂਡ ਫਿਜੀਕਲ ਐਕਟੀਵਿਟੀ' ਵਿਸ਼ੇ ਉਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਪਿ੍ੰਸੀਪਲ ਡਾ. ਰਣਬੀਰ ਸਿੰਘ ਵਲੋਂ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਦਾ ਸਵਗਾਤ ਕੀਤਾ ਤੇ ਜੀ ਆਇਆ ਕਿਹਾ | ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਇਸ ਸੈਮੀਨਾਰ ਦੇ ਆਯੋਜਨ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਸਿਹਤਮੰਦ ਰਹਿਣ ਲਈ ਸਰੀਰਕ ਕਸਰਤ ਤੇ ਸ਼ਾਦੀ ਜੀਵਨ ਜਾਂਚ ਅਪਣਾਉਣੀ ਚਾਹੀਦੀ | ਸੈਮੀਨਾਰ ਵਿਚ ਪ੍ਰੋ. ਜੀ. ਐੱਲ. ਖੰਨਾ (ਸਾਬਕਾ ਪ੍ਰੋ. ਵਾਈਸ ਚਾਂਸਲਰ, ਮਾਨਵ ਰਚਨਾ ਯੂਨੀਵਰਸਿਟੀ) ਕੁੰਜੀਵਤ ਭਾਸ਼ਨਕਰਤਾ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ 2036 ਦੇ ਹੋਣ ਵਾਲੇ ਉਲੰਪਿਕ ਵਿਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲਈ ਸਰਕਾਰ ਦੁਆਰਾ ਤਹਿ ਕੀਤੀ ਖੇਡ ਨੀਤੀ ਤੇ ਯੋਜਨਾ ਬਾਰੇ ਗੱਲ ਕੀਤੀ | ਇਸੇ ਤਰ੍ਹਾਂ ਪ੍ਰੋ. ਪਰਮਵੀਰ ਸਿੰਘ (ਡੀਨ ਫੈਕਲਟੀ ਆਫ ਮੈਡੀਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ. ਅਸ਼ੋਕ ਕੁਮਾਰ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁੱਖ ਬਲਾਰਿਆਂ ਵਜੋਂ ਸ਼ਾਮਿਲ ਹੋਏ | ਪ੍ਰੋ. ਅਜੀਤਾ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਨਾਲ ਡਾ. ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ) ਸਹਿ ਪ੍ਰਧਾਨ ਵਜੋਂ ਸ਼ਾਮਿਲ ਹੋਏ | ਪ੍ਰੋ ਅਜੀਤਾ ਨੇ ਵੱਖ-ਵੱਖ ਪੇਸ਼ ਹੋਏ ਖੋਜ ਪੱਤਰਾਂ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ | ਸੈਮੀਨਾਰ ਵਿਚ 100 ਦੇ ਕਰੀਬ ਰਜਿਸਟ੍ਰੇਸ਼ਨ ਹੋਈਆਂ | ਸੈਮੀਨਾਰ ਦੇ ਸ਼ਾਮ ਦੇ ਸੈਸ਼ਨ ਵਿਚ ਅਰਜਨਾ ਐਵਾਰਡੀ ਸ. ਸੱਜਣ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਸੰਬੋਧਨ ਕਰਦਿਆਂ ਸਪੋਰਟਸ ਕਾਲਜ ਨਾਲ ਆਪਣੀ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ | ਅੰਤ 'ਚ ਸੈਮੀਨਾਰ ਕਨਵੀਨਰ ਸਹਾਇਕ ਪ੍ਰੋਫੈਸਰ ਡਾ. ਮਨਦੀਪ ਸਿੰਘ ਨੇ ਮਹਿਮਾਨਾਂ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਅੰਤ ਉਪਰ ਖੋਜ ਪੱਤਰ ਦੀ ਪੇਸ਼ਕਾਰੀ ਕਰਨ ਵਾਲਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ | ਆਏ ਮੁੱਖ ਮਹਿਮਾਨ ਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ | ਸੈਮੀਨਾਰ ਦੇ ਕੋ ਕਨਵੀਨਰ ਡਾ. ਕੋਮਲ ਜੈਨ ਤੇ ਸਮੂਹ ਕਾਲਜ ਸਟਾਫ ਦੇ ਸਹਿਯੋਗ ਨਾਲ ਇਹ ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋਇਆ | ਮੰਚ ਸੰਚਾਲਨ ਦੀ ਭੂਮਿਕਾ ਮੈਡਮ ਅਮਨੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਕੇਅਰ ਫੋਰ ਆਰਟਿਜ਼ਮ ਫਾਊਾਡੇਸ਼ਨ ਅਤੇ ਜ਼ਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਜਲੰਧਰ ਵਲੋਂ ਆਰਟਿਜ਼ਮ ਕਰਨੀਵਾਲ ਅਗਲੀ ਖ਼ਬਰ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>
Ad Position 24