ਜਲੰਧਰ, 1 ਅਪ੍ਰੈਲ (ਸ਼ੈਲੀ)- ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮੌਕੇ 'ਤੇ ਕੇਅਰ ਫੋਰ ਆਟਿਜ਼ਮ ਫਾਊਾਡੇਸ਼ਨ ਨੇ ਡਿਸਟਿ੍ਕਟ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਜਲੰਧਰ ਦੇ ਸਹਿਯੋਗ ਨਾਲ ਜਲੰਧਰ ਦੇ ਵਿਰਸਾ ਵਿਹਾਰ 'ਚ ਇਕ ਜੀਵੰਤ, ਰੰਗਾਰੰਗ ਅਤੇ ਆਕਰਸ਼ਕ ਆਟਿਜ਼ਮ ਕਾਰਨੀਵਲ ਦਾ ਆਯੋਜਨ ਕੀਤਾ | ਕਾਰਜਕ੍ਰਮ ਦੀ ਸ਼ੁਰੂਆਤ ਪਹੁੰਚੇ ਮਹਿਮਾਨਾਂ ਵਲੋਂ ਦੀਪ ਜਗਾਉਣ ਨਾਲ ਹੋਈ | ਇਸ ਦੌਰਾਨ ਮੁੱਖ ਮਹਿਮਾਨਾਂ 'ਚ ਜਲੰਧਰ ਦੇ ਮੇਅਰ ਵਨੀਤ ਧੀਰ, ਦਿਨੇਸ਼ ਢੱਲ, ਹਲਕਾ ਇੰਚਾਰਜ ਜਲੰਧਰ ਨਾਰਥ ਅਤੇ ਵਾਈਸ ਚੇਅਰਮੈਨ, ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੰਜਾਬ ਸਰਕਾਰ), ਅਮਿਤ ਢੱਲ, ਕੌਂਸਲਰ, ਵਾਰਡ ਨੰਬਰ 24, ਅਤੇ ਡਾ. ਅਨੁਰਾਧਾ ਬੰਸਲ, ਪ੍ਰਧਾਨ, ਜਲੰਧਰ ਅਕੈਡਮੀ ਆਫ ਪੀਡੀਅਟਿ੍ਕਸ ਅਤੇ ਪ੍ਰੋਫੈਸਰ, ਪੀਡੀਅਟਿ੍ਕਸ ਵਿਭਾਗ, ਪੀ.ਆਈ.ਐਮ.ਐਸ. ਜਲੰਧਰ ਪਹੁੰਚੇ | ਇਸ ਮੌਕੇ ਸਾਰਿਆਂ ਨੇ ਫਾਊਾਡੇਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਵਿਸ਼ੇਸ਼ ਬੱਚਿਆਂ ਦੇ ਚਮਕਦੇ ਭਵਿੱਖ ਵੱਲ ਇਕ ਪ੍ਰੇਰਣਾਦਾਇਕ ਅਤੇ ਮਹੱਤਵਪੂਰਨ ਕਦਮ ਦੱਸਿਆ | ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਉਪਰਾਲਾ ਜਾਗਰੂਕਤਾ ਵਧਾਉਣ ਅਤੇ ਵਿਸ਼ੇਸ਼ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਵਿੱਚ ਮਹੱਤਵਪੂਰਨ ਹੈ | ਦਿਨੇਸ਼ ਢੱਲ ਨੇ ਫਾਊਾਡੇਸ਼ਨ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕੋਸ਼ਿਸ਼ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦਗਾਰ ਹੈ | ਡਾ. ਅਨੁਰਾਧਾ ਬੰਸਲ ਨੇ ਕਿਹਾ ਕਿ ਅਜਿਹੀਆਂ ਸਹੂਲਤਾਂ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ 'ਤੇ ਕੇਅਰ ਫੋਰ ਆਟਿਜ਼ਮ ਫਾਊਾਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਰਘੁ ਬਹਿਲ ਨੇ ਦੱਸਿਆ ਕਿ ਇਹ ਸੰਸਥਾ ਉਨ੍ਹਾਂ ਦੀ ਸਵਰਗਵਾਸੀ ਪਤਨੀ ਨਿਧੀ ਬਹਿਲ ਦਾ ਸੁਪਨਾ ਸੀ | ਉਨ੍ਹਾਂ ਦਾ ਪੁੱਤਰ ਸਯਮ, ਜੋ ਹੁਣ 15 ਸਾਲ ਦਾ ਹੈ, ਇਸ ਸੰਸਥਾ ਦੀ ਪ੍ਰੇਰਣਾ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਇੱਕ ਐਸਾ ਸਮੱਗਰ ਰਿਮੀਡੀਅਲ ਸੈਂਟਰ ਬਣਾਉਣਾ ਸੀ, ਜਿੱਥੇ ਵਿਸ਼ੇਸ਼ ਬੱਚਿਆਂ ਲਈ ਸਾਰੀਆਂ ਥੈਰੇਪੀ ਅਤੇ ਸੁਵਿਧਾਵਾਂ ਇੱਕ ਛੱਤ ਹੇਠ ਉਪਲਬਧ ਹੋਣ | ਕਾਰਨੀਵਲ 'ਚ ਮਹਿੰਦੀ, ਗੋਲਗੱਪੇ ਸਟਾਲ, ਸ਼ੁਗਰ ਕੈਂਡੀ, ਪੌਪਕੌਰਨ, 360 ਸੈਲਫੀ ਸਟੈਂਡ, ਬੱਚਿਆਂ ਲਈ ਝੂਲੇ, ਕਾਰਟੂਨ ਕਿਰਦਾਰ ਅਤੇ ਟੈਟੂ ਸਟਾਲ ਆਦਿ ਲਗਾਏ | ਬੱਚਿਆਂ ਲਈ ਡਰਾਇੰਗ ਮੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ | ਟੀਮ ਵਲੋਂ ਆਟਿਜ਼ਮ ਬਾਰੇ ਜਾਗਰੂਕਤਾ ਫੈਲਾਉਣ ਲਈ ਜਾਣਕਾਰੀ ਭਰਪੂਰ ਅਤੇ ਸੰਵਾਦਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਬੱਚਿਆਂ ਵਲੋਂ ਵੱਖ-ਵੱਖ ਕਿਰਦਾਰਾਂ 'ਤੇ ਵੀ ਕਲਾ ਦਿਖਾਈ | ਇਸ ਮੌਕੇ ਰਾਜੀਵ ਦਿਵੇਦੀ ਅਤੇ ਉਨ੍ਹਾਂ ਦੀ ਟੀਮ-ਸ਼ੈਲਜਾ, ਰੇਖਾ ਕਸ਼ਯਪ, ਪੂਨਮ ਸ਼ਰਮਾ ਅਤੇ ਸ਼ਿਵਾਨੀ ਨੇ ਫਾਊਾਡੇਸ਼ਨ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ | ਕੇਅਰ ਫੋਰ ਆਟਿਜ਼ਮ ਫਾਊਾਡੇਸ਼ਨ ਦੀ ਟੀਮ-ਰਿਚਾ ਸ਼ਰਮਾ, ਕਮਲਪ੍ਰੀਤ ਕੌਰ, ਸੁਨੀਤਾ ਨਾਇਰ, ਮੁਸਕਾਨ, ਜੈਸਿਕਾ, ਪਰਮਜੀਤ ਕੌਰ, ਅਨੂ ਬਾਲਾ, ਅਨੀਤਾ ਖੋਖਰ, ਡਾ. ਐਮ. ਕੁਮਾਰ, ਦੀਪਾ, ਆਸ਼ੀਸ਼, ਵਿਕੀ, ਮਨੀਸ਼ਾ, ਰੇਖਾ ਦੇਵੀ, ਨਿਸ਼ਾ ਬੱਤਰਾ, ਪਿੰਕੀ ਅਤੇ ਹਰਵਿੰਦਰ ਸਮੇਤ ਹੋਰ ਮੈਂਬਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ |