ਜਮਸ਼ੇਰ ਖਾਸ, 1 ਅਪ੍ਰੈਲ (ਹਰਵਿੰਦਰ ਕੁਮਾਰ) ਚੇਤ ਦੇ ਮਹੀਨੇ ਵਿੱਚ ਵਿਸ਼ਵ ਪ੍ਰਸਿੱਧ ਮੰਦਰ ਸਿੱਧ ਜੋਗੀ ਬਾਬਾ ਬਾਲਕ ਨਾਥ ਦਿਓਟ ਸਿੱਧ (ਹਿਮਾਚਲ ਪ੍ਰਦੇਸ਼) ਦੀ ਯਾਤਰਾ ਲਈ ਅੱਜ ਪਿੰਡ ਨਾਨਕ ਪਿੰਡੀ ਤੋਂ ਸਲਾਨਾ ਸੰਗਤਾਂ ਯਾਤਰਾ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਈਆਂ¢ ਇਸ ਯਾਤਰਾ ਦÏਰਾਨ ਸੇਵਾਦਾਰ ਨਸੀਬ ਚੰਦ ਅਤੇ ਬਲਵੀਰ ਸਿੰਘ ਦੀ ਦੇਖ ਰੇਖ ਹੇਠ ਪਹਿਲਾਂ ਪੀਰ ਨਿਗਾਹ ਦਰਬਾਰ ਵਿਖੇ ਨਤਮਸਤਕ ਹੋਣਗੀਆਂ ਅਤੇ ਉਸ ਤੋਂ ਬਾਅਦ ਸੰਗਤਾਂ ਸ਼ਾਹ ਤਲਾਈਆਂ ਵਿਖੇ ਬਾਬਾ ਜੀ ਦੇ ਧੂਣੇ ਦੇ ਦਰਸ਼ਨ ਕਰਨਗੀਆਂ ਅਤੇ ਫਿਰ ਦਿਓਟ ਸਿੱਧ ਬਾਬਾ ਜੋਗੀ ਬਾਲਕ ਨਾਥ ਦੇ ਮੰਦਰ ਵਿਖੇ ਮੱਥਾ ਟੇਕਣਗੀਆਂ¢ ਇਹ ਯਾਤਰਾ ਬਾਬਾ ਸਿੱਧ ਜੋਗੀ ਬਾਲਕ ਨਾਥ ਮੰਦਰ ਤੋਂ ਨਤਮਸਤਕ ਹੋ ਕੇ ਵਾਪਸ ਰਵਾਨਾ ਹੋਵੇਗੀ ਅਤੇ 3 ਅਪ੍ਰੈਲ ਸ਼ਾਮ ਨੂੰ ਆਪਣਾ ਯਾਤਰਾ ਪੂਰੀ ਕਰਨ ਉਪਰੰਤ ਸੰਗਤਾਂ ਪਿੰਡ ਨਾਨਕ ਪਿੰਡੀ ਵਿਖੇ ਪਹੁੰਚਣਗੀਆਂ¢ ਇਸ ਮÏਕੇ ਸੰਗਤਾਂ 'ਚ ਸੁਖਦੇਵ ਰਾਮ, ਗੁਰਦਿੱਤ ਸਿੰਘ, ਪਵਨ ਕੁਮਾਰ ,ਡੀ ਜਸਮਨ ਜੱਖੂ ,ਧਰਮਵੀਰ, ਵੰਦਨਾ ਰਾਣੀ, ਜੋਤੀ ਬਾਲਾ, ਜੱਸੀ, ਹਰਮਨ ਜੱਖੂ ਵੰਸ਼, ਰਿਤਿਕਾ ਆਦਿ ਵੀ ਹਾਜ਼ਰ ਸਨ¢