14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਐਕਸ਼ਨ ਕਮੇਟੀ ਨੇ 'ਲੋਹੀਆਂ ਪੁਲਿਸ' ਵਿਰੁੱਧ ਸਾਰਾ ਦਿਨ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 02-04-2026
ਲੋਹੀਆਂ ਖਾਸ, 1 ਅਪ੍ਰੈਲ (ਪ.ਪ.ਰਾਹੀਂ) ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਣਾਈ ਗਈ 'ਪੁਲਿਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖ਼ਾਸ' ਵੱਲੋਂ 'ਲੰਘੀ 12 ਮਾਰਚ ਦੀ ਰਾਤ ਨੂੰ ਹੋਈ ਡੁਮਾਣਾ ਚੋਰੀ ਸਮੇਤ ਹੋਰ ਪੁਲਿਸ ਵਧੀਕੀਆਂ ਵਿਰੁੱਧ' ਅੱਜ ਸਾਰਾ ਦਿਨ ਲੋਹੀਆਂ ਦੇ ਥਾਣੇ ਮੂਹਰੇ ਧਰਨਾ ਲਗਾਈ ਰੱਖਿਆ ਅਤੇ ਇਸ ਨੂੰ ਪੱਕੇ ਮੋਰਚੇ ਵਜੋਂ ਐਲਾਨ ਦਿੱਤੇ ਜਾਣ ਤੋਂ ਬਾਅਦ ਹਰਕਤ 'ਚ ਆਈ ਪੁਲਿਸ ਵੱਲੋਂ 'ਚੋਰੀ ਦੇ ਮਸਲੇ ਨੂੰ ਹੱਲ' ਕਰ ਲਏ ਜਾਣ ਦੇ ਬਾਅਦ ਧਰਨਾ ਚੁੱਕਿਆ ਗਿਆ | ਇਸ ਧਰਨੇ ਨੂੰ ਕੌਂਸਲਰ ਸੁਖਵਿੰਦਰ ਸਿੰਘ ਨਾਗੀ ਅਤੇ ਰਾਕੇਸ਼ ਰੋਸ਼ਨ ਭਾਰਤ ਦੀ ਜਨਵਾਦੀ ਨÏਜਵਾਨ ਸਭਾ, ਸੋਨੂੰ ਅਰੋੜਾ ਨÏਜਵਾਨ ਭਾਰਤ ਸਭਾ, ਵਿਕਰਮ ਸਿੰਘ ਗਿੱਲ ਮੰਡਾਲਾ ਸ਼ਹੀਦ ਭਗਤ ਸਿੰਘ ਨÏਜਵਾਨ ਸਭਾ, ਚਮਨ ਲਾਲ ਲੋਹੀਆਂ ਯੂਨਾਇਟੇਡ ਟਰੇਡ ਯੂਨੀਅਨ ਪੰਜਾਬ ਅਤੇ ਹਰਬੰਸ ਸਿੰਘ ਮੱਟੂ ਦਿਹਾਤੀ ਮਜ਼ਦੂਰ ਸਭਾ ਪੰਜਾਬ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ | ਦੇਰ ਸ਼ਾਮ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲੋਹੀਆਂ ਪੁੱਜੇ ਸ਼ਾਹਕੋਟ ਦੇ ਡੀ.ਐੱਸ.ਪੀ. ਸੁਖਪਾਲ ਸਿੰਘ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਦੀ ਕਾਫ਼ੀ ਗਰਮਾ ਗਰਮੀ ਹੋ ਗਈ | ਅਖੀਰ ਥਾਣੇ ਦੇ ਦਫ਼ਤਰ ਅੰਦਰ ਡੀ.ਐੱਸ.ਪੀ. ਸੁਖਪਾਲ ਸਿੰਘ, ਥਾਣਾ ਮੁੱਖੀ ਗੋਪਾਲ ਕ੍ਰਿਸ਼ਨ ਅਤੇ ਐਕਸ਼ਨ ਕਮੇਟੀ ਵਿਚਕਾਰ ਬੈਠ ਕੇ 'ਇੱਕ ਘੰਟਾ ਲੰਬੀ ਗੱਲਬਾਤ' ਤੋਂ ਬਾਅਦ 'ਇੱਕ ਘੰਟੇ 'ਚ ਨਤੀਜੇ' ਦੀ ਸਹਿਮਤੀ ਬਣੀ ਤਾਂ ਪੁਲਿਸ ਆਪਣੇ ਰੌਂਅ ਵਿੱਚ ਆ ਗਈ ਤੇ 'ਨਤੀਜੇ ਉਪਰੰਤ' ਧਰਨਾ ਚੁੱਕਿਆ ਗਿਆ |
'ਡੁਮਾਣਾ ਚੋਰੀ ਦੇ ਮਾਮਲੇ' ਨੂੰ ਪੁਲਿਸ ਨੇ ਕੀਤਾ ਹੱਲ : ਡੀ.ਐੱਸ.ਪੀ. ਸੁਖਪਾਲ ਸਿੰਘ
ਦੇਰ ਸ਼ਾਮ 7 ਵਜੇ ਧਰਨਕਾਰੀਆਂ ਨਾਲ ਡੀ.ਐੱਸ.ਪੀ. ਸੁਖਪਾਲ ਸਿੰਘ, ਥਾਣਾ ਮੁੱਖੀ ਗੋਪਾਲ ਕ੍ਰਿਸ਼ਨ ਵੱਲੋਂ 'ਇੱਕ ਘੰਟੇ 'ਚ ਚੋਰੀ ਦੀ ਜਾਂਚ ਕਰ ਲੈਣ ਦੇ ਵਾਅਦੇ ਤੋਂ ਬਾਅਦ ਪੁਲਿਸ ਪਾਰਟੀ ਨੇ ਧਰਨਾਕਾਰੀਆਂ ਅਤੇ ਮੀਡੀਆ ਨੂੰ ਥਾਣੇ ਮੂਹਰੇ ਛੱਡਕੇ ਚੋਰੀ ਦੇ ਦੋਸ਼ੀਆਂ ਦੀ ਭਾਲ 'ਚ ਜੁੱਟ ਗਏ | ਇੱਕ ਘੰਟੇ ਬਾਅਦ ਵਾਪਸ ਪਰਤੇ ਡੀ.ਐੱਸ.ਪੀ. ਸੁਖਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਡੁਮਾਣਾ ਚੋਰੀ ਦੇ ਦੋਸ਼ੀਆਂ ਅਤੇ ਚੋਰੀ ਦੇ ਸਮਾਨ ਦੇ ਬਿਲਕੁਲ ਨੇੜੇ ਪੁੱਜ ਗਏ ਹਾਂ ਅਤੇ ਸਵੇਰ ਦੀ ਪ੍ਰੈੱਸ ਕਾਨਫਰੰਸ ਵਿੱਚ ਸਭ ਕੁੱਝ ਮੀਡੀਆ ਦੇ ਸਾਹਮਣੇ ਰੱਖ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖਪਤਕਾਰ ਗੈਸ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਲਾਈਨਾਂ 'ਚ ਖੜ੍ਹੇ ਹੋਣ ਲਈ ਮਜਬੂਰ ਅਗਲੀ ਖ਼ਬਰ ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ
Ad Position 24