ਚੁਗਿੱਟੀ/ਜੰਡੂਸਿੰਘਾ, 2 ਅਪ੍ਰੈਲ (ਨਰਿੰਦਰ ਲਾਗੂ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਸ਼ਹੀਦੀ ਦਿਵਸ ਸਮਾਗਮ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜੈਮਲ ਨਗਰ, ਜਲੰਧਰ ਵਿਖੇ ਸ਼ਰਧਾ ਨਾਲ ਕਰਵਾਇਆ | ਕਸ਼ਯਪ ਰਾਜਪੂਤ ਮਹਾਂਸਭਾ ਦੀ ਜਲੰਧਰ ਇਕਾਈ ਵਲੋਂ ਚੇਅਰਮੈਨ ਪਰਮਜੀਤ ਸਿੰਘ ਅਤੇ ਪ੍ਰਧਾਨ ਗੁਰਦਿਆਲ ਸਿੰਘ ਰਸੀਆ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ | ਉਪਰੰਤ ਗੁਰਦੇਵ ਸਿੰਘ ਦਰਦੀ ਦੇ ਢਾਡੀ ਜਥੇ ਨੇ ਬਾਬਾ ਮੋਤੀ ਰਾਮ ਮਹਿਰਾ ਦੀ ਕਥਾ ਸੁਣਾਈ | ਕਸ਼ਯਪ ਭਾਈਚਾਰੇ ਦੇ ਮੈਂਬਰਾਂ ਤੇ ਰਾਜਨੀਤਿਕ ਨੁਮਾਇੰਦਿਆਂ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਸ਼ਹੀਦੀ ਇਕੱਠ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਸ਼ਯਪ ਭਾਈਚਾਰੇ ਦੇ ਮੈਂਬਰ ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਿਲ ਹੋਏ | ਜਿਨ੍ਹਾਂ 'ਚ ਗੁਰਦਾਸਪੁਰ ਤੋਂ ਪੰਜਾਬ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਬਠਿੰਡਾ ਤੋਂ ਗੁਰਚਰਨ ਸਿੰਘ ਧਨÏਲਾ, ਰੋਪੜ ਤੋਂ ਸਰਵਣ ਸਿੰਘ ਬੀਹਾਲ, ਟਾਂਡਾ ਤੋਂ ਬਸੰਤ ਖਾਨਮੋਤਰਾ, ਪਠਾਨਕੋਟ ਤੋਂ ਅਵਿਨਾਸ਼ ਭੋਲਾ, ਲੁਧਿਆਣਾ ਤੋਂ ਤਰਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ, ਬਲਦੇਵ ਸਿੰਘ ਕੈਪਸਨ ਪ੍ਰਧਾਨ ਕਸ਼ਯਪ ਰਾਜਪੂਤ ਮੈਂਬਰ ਐਸੋਸੀਏਸ਼ਨ, ਪੱਤਰਕਾਰ ਨਰੇਂਦਰ ਕਸ਼ਯਪ, ਸ੍ਰੀਮਤੀ ਮੀਨਾਕਸ਼ੀ ਕਸ਼ਯਪ ਸੰਪਾਦਕ, ਭੋਗਪੁਰ ਤੋਂ ਗੁਰਦੀਪ ਸਿੰਘ, ਦਲਬੀਰ ਸਿੰਘ ਰਾਜ ਕੁਮਾਰ ਕਸ਼ਯਪ, ਗੁਰਿੰਦਰ ਕਸ਼ਯਪ, ਰਾਹੁਲ ਮਹਿਰਾ, ਸੁਖਬੀਰ ਸਿੰਘ ਸ਼ਾਲੀਮਾਰ, ਠੇਕੇਦਾਰ ਰਣਜੀਤ ਸਿੰਘ, ਆਰ. ਐਲ. ਬੱਲ, ਬਲਰਾਜ ਸਿੰਘ ਆਦਿ ਤੋਂ ਇਲਾਵਾ ਇਲਾਕਾ ਵਿਧਾਇਕ ਬਾਵਾ ਹੈਨਰੀ ਵਿਧਾਇਕ, ਰਾਮ ਰਹੀਮ, ਡੀ. ਕੁਮਾਰ, ਅਮਰਜੀਤ ਸਿੰਘ ਕਿਸ਼ਨਪੁਰਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਰਣਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਤੇ ਹੋਰ ਕਈ ਪਤਵੰਤੇ ਵੀ ਹਾਜ਼ਰ ਸਨ | ਇਸ ਮੌਕੇ ਪ੍ਰਕਾਸ਼ ਸਿੰਘ, ਹਰੀਸ਼ ਕੁਮਾਰ, ਪਰਵਿੰਦਰ ਸਿੰਘ ਬੀਹਾਲ, ਪਿ੍ਥੀ ਸਿੰਘ, ਸਿਮਰਜੀਤ ਕÏਰ, ਗੁਰਸ਼ਰਨ ਕÏਰ ਆਦਿ ਨੇ ਸਮਾਗਮ ਨੂੰ ਸਫਲ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਨਿਭਾਈ |