ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ
ਜੰਡਿਆਲਾ ਮੰਜਕੀ,ਜਮਸ਼ੇਰ ਖਾਸ, 16 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਚੌਕੀ ਜਲੰਧਰ ਹਾਈਟਸ ਦੇ ਅਧੀਨ ਆਉਂਦੀ ਗਰੀਨ ਵੈਲੀ ਖ਼ੇਤਰ ’ਚ ਅੱਜ ਸ਼ਾਮੀਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਖਾਲੀ ਪਲਾਟ ’ਚੋਂ ਗਲੀ ਸੜੀ ਲਾਸ਼ ਮਿਲੀ। ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲਿਸ ਚੌਕੀ ਜਲੰਧਰ ਹਾਈਟਸ ਦੇ ਏ.
ਜੰਡਿਆਲਾ ਮੰਜਕੀ,ਜਮਸ਼ੇਰ ਖਾਸ, 16 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਚੌਕੀ ਜਲੰਧਰ ਹਾਈਟਸ ਦੇ ਅਧੀਨ ਆਉਂਦੀ ਗਰੀਨ ਵੈਲੀ ਖ਼ੇਤਰ ’ਚ ਅੱਜ ਸ਼ਾਮੀਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਖਾਲੀ ਪਲਾਟ ’ਚੋਂ ਗਲੀ ਸੜੀ ਲਾਸ਼ ਮਿਲੀ। ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲਿਸ ਚੌਕੀ ਜਲੰਧਰ ਹਾਈਟਸ ਦੇ ਏ.ਐਸ.ਆਈ. ਦਿਲਬਾਗ ਸਿੰਘ ਨੂੰ ਮੇਨ ਦਫਤਰ ਤੋਂ ਫੋਨ ਆਇਆ ਕਿ ਜਲੰਧਰ ਹਾਈਟਸ ਚੌਕੀ ਅਧੀਨ ਆਉਂਦੇ ਖੇਤਰ ਗ੍ਰੀਨ ਵੈਲੀ ਦੇ ਖਾਲੀ ਪਲਾਟਾਂ ’ਚ ਇੱਕ ਗਲੀ ਸੜੀ ਲਾਸ਼ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਇੱਕ ਖਾਲੀ ਪਲਾਟ ਦੇ ਵਿਚ ਅਣਪਛਾਣੇ ਵਿਅਕਤੀ ਦੀ ਬੁਰੀ ਤਰ੍ਹਾਂ ਗਲੀ ਸੜੀ ਲਾਸ਼ ਪਈ ਸੀ ਅਤੇ ਜਿਸ ਦੀ ਪਹਿਚਾਨ ਕਰਨਾ ਮੁਸ਼ਕਿਲ ਸੀ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਪਹਿਚਾਣ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਪਤਾ ਲੱਗਣ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।