20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਹਲਕਾ ਫਿਲੌਰ ਦੀ ਜਿੱਤ ਨੂੰ ਲੈ ਕੇ ‘ਸਖੀਆਂ’ ਤੇ ਆਗੂਆਂ ਦੀ ਮੀਟਿੰਗ

ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਹਲਕਾ ਫਿਲੌਰ ਦੇ ਪਿੰਡ ਰੁੜਕਾ ਕਲਾਂ ਵਿਖੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਦੀ ਅਗਵਾਈ ਹੇਠ ਸਖੀਆਂ, ਆਂਗਣਵਾੜੀ ਵਰਕਰਾਂ, ਪੰਚਾਂ ਤੇ ਇਲਾਕੇ ਦੀ ਮੋਹਤਬਰ ਪਬਲਿਕ ਨਾਲ ਵਿਸ਼ਾਲ ਤੇ ਭਰਵੀਂ ਮੀਟਿੰਗ ਸਮਾਗਮ ਕੀਤਾ ਗਿਆ। ਮੀਟਿੰਗ ਦੌਰਾਨ ਇਲਾਕੇ ਦੀਆਂ ਬੀਬੀਆਂ ਤੇ ਭੈਣਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਹਲਕਾ ਇੰਚਾਰਜ ਨੂੰ ਭਰਵਾਂ ਹੁੰਗਾਰਾ ਦਿੱਤਾ।

Ad Position 21
No active advertisement
ਅਜੀਤ ਡੈਸਕ 21-11-2026
ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਹਲਕਾ ਫਿਲੌਰ ਦੇ ਪਿੰਡ ਰੁੜਕਾ ਕਲਾਂ ਵਿਖੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਦੀ ਅਗਵਾਈ ਹੇਠ ਸਖੀਆਂ, ਆਂਗਣਵਾੜੀ ਵਰਕਰਾਂ, ਪੰਚਾਂ ਤੇ ਇਲਾਕੇ ਦੀ ਮੋਹਤਬਰ ਪਬਲਿਕ ਨਾਲ ਵਿਸ਼ਾਲ ਤੇ ਭਰਵੀਂ ਮੀਟਿੰਗ ਸਮਾਗਮ ਕੀਤਾ ਗਿਆ। ਮੀਟਿੰਗ ਦੌਰਾਨ ਇਲਾਕੇ ਦੀਆਂ ਬੀਬੀਆਂ ਤੇ ਭੈਣਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਹਲਕਾ ਇੰਚਾਰਜ ਨੂੰ ਭਰਵਾਂ ਹੁੰਗਾਰਾ ਦਿੱਤਾ। ਮੀਟਿੰਗ ’ਚ ਸੀਮਾ ਬੁੰਡਲਾ, ਹਲਕਾ ਕੋਆਰਡੀਨੇਟਰ ਬਲਜਿੰਦਰ ਕੌਰ, ਵਾਈਸ ਹਲਕਾ ਕੋਆਰਡੀਨੇਟਰ ਮਨਜੀਤ ਕੌਰ, ਬਲਾਕ ਪ੍ਰਧਾਨ ਜਸਪ੍ਰੀਤ ਕੌਰ, ਨੀਲਮ ਕੌਰ, ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਰੱਖੇ । ਬੁਲਾਰਿਆਂ ਨੇ ਉਨ੍ਹਾਂ ਨੂੰ ਫਿਲੌਰ ਹਲਕੇ ਤੋਂ ਭਰਵੀ ਜਿੱਤ ਦਾ ਭਰੋਸਾ ਦਿੱਤਾ । ਸਮਾਗਮ ’ਚ ਸਮੂਹ ਪੰਚ ਸਾਹਿਬਾਨ, ਆਂਗਣਵਾੜੀ ਵਰਕਰਾਂ ਤੇ ਸਖੀਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਦੌਰਾਨ ਇਲਾਕੇ ਦੇ ਵੱਡਿਆਂ, ਬੀਬੀਆਂ ਤੇ ਭੈਣਾਂ ਨੇ ਹਰਜੋਤ ਕੌਰ ਲੋਹਟੀਆਂ ਨੂੰ ਪੂਰਨ ਆਸ਼ੀਰਵਾਦ ਦਿੰਦਿਆਂ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਤੇ ਹਰਜੋਤ ਕੌਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਹਰਜੋਤ ਕੌਰ ਲੋਹਟੀਆਂ ਨੇ ਹਾਜ਼ਰ ਸਮੂਹ ਸਖੀਆਂ, ਆਂਗਣਵਾੜੀ ਵਰਕਰਾਂ, ਪੰਚਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੇ ਜਿਹੜੇ ਵੀ ਵਿਕਾਸ ਕਾਰਜ ਅਜੇ ਰੁਕੇ ਹੋਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇਗਾ। ਮੀਟਿੰਗ ’ਚ ਇਲਾਕੇ ਦੇ ਪਤਵੰਤੇ ਸੱਜਣ ਤੇ ਵੱਡੀ ਗਿਣਤੀ ’ਚ ਮਾਵਾਂ-ਭੈਣਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਲਿਫਟਿੰਗ ’ਚ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਤੁਰੰਤ ਦਖ਼ਲ ਦੇਵੇ-ਵਿਕਰਮਜੀਤ ਸਿੰਘ ਚੌਧਰੀ ਅਗਲੀ ਖ਼ਬਰ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਛੇਵੀਂ ਵਾਰ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਬਣਨ ’ਤੇ ਅਕਾਲੀ ਆਗੂਆਂ ਵਲੋਂ ਵਧਾਈ
Ad Position 24