ਜਲੰਧਰ, 2 ਅਪ੍ਰੈਲ (ਡਾ. ਜਤਿੰਦਰ ਸਾਬੀ)-ਪੀ. ਸੀ. ਐਸ. ਅਧਿਕਾਰੀ ਆਦਿੱਤਿਆ ਗੁਪਤਾ, ਜੋ ਕਿ ਮÏਜੂਦਾ ਸਮੇਂ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਤੇ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਸਟਾਫ਼ ਅਫ਼ਸਰ ਵਜੋਂ ਤਾਇਨਾਤ ਹਨ, ਨੇ ਚੰਡੀਗੜ੍ਹ ਗੋਲਫ਼ ਕਲੱਬ ਵਿਖੇ ਹੋਏ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ਼ ਟੂਰਨਾਮੈਂਟ ਵਿਚ ਓਵਰਆਲ ਟਰਾਫੀ ਜਿੱਤ ਕੇ ਜਲੰਧਰ ਦਾ ਨਾਂਅ ਰÏਸ਼ਨ ਕੀਤਾ ਹੈ | ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤੀ ਰਾਜਾਂ ਦੇ 90 ਤੋਂ ਵੱਧ ਸਿਵਲ ਤੇ ਜੁਡੀਸ਼ੀਅਲ ਅਧਿਕਾਰੀਆਂ ਨੇ ਭਾਗ ਲਿਆ | ਸ੍ਰੀ ਗੁਪਤਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜਿੱਤ ਹਾਸਿਲ ਕੀਤੀ | ਉਨ੍ਹਾਂ ਸਭ ਤੋਂ ਵਧੀਆ ਕੁੱਲ ਸਕੋਰ ਨਾਲ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ | ਉਨ੍ਹਾਂ ਨੇ ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼ ਪਾਸੋਂ ਜੇਤੂ ਟਰਾਫੀ ਹਾਸਿਲ ਕੀਤੀ, ਜਿਨ੍ਹਾਂ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ | ਇਹ ਪ੍ਰਾਪਤੀ ਹਾਸਲ ਕਰਨ ਤੋਂ ਬਾਅਦ ਐਸ. ਡੀ. ਐਮ. ਆਦਿੱਤਿਆ ਗੁਪਤਾ ਨੇ ਅੱਜ ਡਵੀਜ਼ਨਲ ਕਮਿਸ਼ਨਰ ਜਲੰਧਰ ਸ੍ਰੀ ਰਾਮਵੀਰ, ਆਈ. ਏ. ਐਸ. ਤੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਆਈ. ਏ. ਐਸ. ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਸ੍ਰੀ ਗੁਪਤਾ ਪਿਛਲੇ 15 ਸਾਲਾਂ ਤੋਂ ਇੰਡੀਅਨ ਨੈਸ਼ਨਲ ਗੋਲਫ ਟੂਰ 'ਚ ਖੇਡ ਰਹੇ ਹਨ | ਵਰਤਮਾਨ ਵਿਚ ਉਨ੍ਹਾਂ ਦਾ ਨਾਂਅ ਇੰਡੀਅਨ ਗੋਲਫ ਯੂਨੀਅਨ ਵਲੋਂ ਜਾਰੀ ਰਾਸ਼ਟਰੀ ਐਮਾਚਰ ਖਿਡਾਰੀਆਂ ਦੀ ਮੈਰਿਟ ਸੂਚੀ 'ਚ ਸ਼ਾਮਿਲ ਹੈ |