05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੁਮਾਣਾ ਚੋਰੀ ਦੇ 4 ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 04-04-2026
ਲੋਹੀਆਂ ਖਾਸ, 3 ਅਪ੍ਰੈਲ (ਸ਼ਤਾਬਗੜ੍ਹ, ਖ਼ਾਲਸਾ)-ਸ਼ਾਹਕੋਟ ਦੇ ਡੀ. ਐੱਸ. ਪੀ. ਸੁਖਪਾਲ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਨੇ ਲੋਹੀਆਂ ਦੇ ਮੁਹੱਲਾ ਡੁਮਾਣਾ ਵਿਖੇ 'ਲੰਘੀ 11, 12 ਮਾਰਚ ਦੀ ਰਾਤ ਨੂੰ ਹੋਈ ਚੋਰੀ ਦੇ ਕਥਿਤ 4 ਦੋਸ਼ੀਆਂ ਨੂੰ ਸਮੇਤ ਚੋਰੀ ਦੇ ਗਹਿਣੇ ਕਾਬੂ ਕਰਨ ਦੀ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਲੋਹੀਆਂ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਮੌਕੇ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਲੋਹੀਆਂ ਪੁਲਿਸ ਕੋਲ ਜਸਵਿੰਦਰ ਕੌਰ ਪਤਨੀ ਨਛੱਤਰ ਸਿੰਘ ਵਾਸੀ ਡੁਮਾਣਾ ਵਾਰਡ ਨੰ: 5, ਲੋਹੀਆਂ ਖਾਸ ਨੇ ਉਨ੍ਹਾਂ ਦੇ ਘਰ 'ਚ ਹੋਈ ਚੋਰੀ ਬਾਰੇ ਸ਼ਿਕਾਇਤ ਕੀਤੀ ਸੀ | ਜਿਸ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਦਿਆਂ ਲੋਹੀਆਂ ਦੇ ਥਾਣਾ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਤਕਨੀਕਾਂ 'ਤੇ ਕੰਮ ਕਰਦਿਆਂ ਕਥਿਤ ਦੋਸ਼ੀ ਸੁਮੀਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰ: 4, ਮੁਹੱਲਾ ਡੁਮਾਣਾ ਲੋਹੀਆਂ ਖਾਸ ਨੂੰ 1 ਅਪ੍ਰੈਲ ਨੂੰ ਗਿ੍ਫ਼ਤਾਰ ਕਰਕੇ ਉਸ ਤੋਂ ਕੀਤੀ ਪੁੱਛਗਿੱਛ ਦੇ ਅਧਾਰ 'ਤੇ ਸਹਾਇਕ ਦੋਸ਼ੀਆਂ ਸਾਹਿਲ ਪੁੱਤਰ ਕੁਲਵਿੰਦਰ ਭੱਟੀ ਵਾਸੀ ਵਾਰਡ ਨੰ: 2, ਮੁਹੱਲਾ ਡੁਮਾ ਣਾ ਲੋਹੀਆਂ, ਵਿਜੈ ਕੁਮਾਰ ਪੁੱਤਰ ਬੱਗਾ ਵਾਸੀ ਵਾਰਡ ਨੰ: 2, ਮੁਹੱਲਾ ਡੁਮਾਣਾ ਲੋਹੀਆਂ ਅਤੇ ਵਰਿੰਦਰਪਾਲ ਪੁੱਤਰ ਜਤਿੰਦਰ ਕੁਮਾਰ ਵਾਸੀ ਮੁਹੱਲਾ ਭਗਵਾਨ ਵਾਲਮੀਕਿ ਜੀ ਲੋਹੀਆਂ ਨੂੰ ਮਿਤੀ 2 ਅਪ੍ਰੈਲ ਨੂੰ ਇਸੇ ਮੁਕੱਦਮੇ 'ਚ ਗਿ੍ਫ਼ਤਾਰ ਕਰਕੇ ਕਥਿਤ ਸਹਾਇਕ ਦੋਸ਼ੀਆਂ ਪਾਸੋਂ ਗਹਿਣੇ ਵੀ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਸੋਨੇ ਦੇ ਇਨ੍ਹਾਂ ਗਹਿਣਿਆਂ ਦਾ ਵਜਨ 9 ਤੋਂ 10 ਤੋਲੇ ਬਣਦਾ ਹੈ | ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਤਫ਼ਤੀਸ਼ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਰਾਹਤ ਅਗਲੀ ਖ਼ਬਰ ਖੂਹ ਵਿਚ ਡਿੱਗਣ ਕਾਰਨ ਨੌਜਵਾਨ ਜ਼ਖ਼ਮੀ <br/>
Ad Position 24
No active advertisement