ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਰਾਹਤ
ਅਜੀਤ ਡੈਸਕ
04-04-2026
ਜਲੰਧਰ, 3 ਅਪ੍ਰੈਲ (ਸ਼ਿਵ)-ਕੁਝ ਦਿਨ ਤੱਕ ਮੌਸਮ ਠੰਢਾ ਰਹਿਣ ਤੋਂ ਬਾਅਦ ਬੀਤੇ ਦਿਨੀਂ ਹੀ ਗਰਮੀ ਪੈਣੀ ਸ਼ੁਰੂ ਹੋਈ ਸੀ ਪਰ ਅੱਜ ਮੌਸਮ 'ਚ ਬਦਲਾਅ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ | ਮੌਸਮ ਵਿਭਾਗ ਵਲੋਂ ਵੀ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਡਿਗ ਸਕਦਾ ਹੈ | ਮਾਰਚ ਦੇ ਦੂਜੇ ਹਫ਼ਤੇ ਤੋਂ ਤਾਪਮਾਨ ਡਿੱਗਣ ਕਾਰਨ ਮੌਸਮ 'ਚ ਕਾਫ਼ੀ ਬਦਲਾਅ ਹੋਇਆ ਸੀ | ਬੀਤੇ ਦਿਨੀਂ ਇਕ ਦਿਨ ਹੀ ਜ਼ਿਆਦਾ ਗਰਮੀ ਪੈਣ ਨਾਲ ਜਿਥੇ ਪੱਖੇ, ਕੂਲਰ ਵੇਚਣ ਵਾਲਿਆਂ ਦੇ ਚਿਹਰੇ ਖਿੜੇ ਸੀ ਪਰ ਅੱਜ ਸਵੇਰੇ ਹੀ ਬੱਦਲਵਾਈ ਹੋਣ ਕਾਰਨ ਮੌਸਮ ਬਦਲ ਗਿਆ ਸੀ ਤਾਂ ਸ਼ਾਮ ਵੇਲੇ ਕੁੱਝ ਬੰੂਦਾਂ ਬਾਂਦੀ ਹੋਣ ਕਰਕੇ ਮੌਸਮ ਠੰਢਾ ਹੋ ਗਿਆ ਸੀ | ਪਹਿਲਾਂ ਜਿਥੇ ਫਰਵਰੀ ਦੇ ਮੌਸਮ ਨੇ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਕੂਲਰ, ਪੱਖੇ ਵੇਚਣ ਵਾਲਿਆਂ ਦੀਆਂ ਦੁਕਾਨ ਸੱਜ ਗਈਆਂ ਸੀ ਪਰ ਹੁਣ ਮੌਸਮ 'ਚ ਬਦਲਾਅ ਹੋਣ ਕਰਕੇ ਦੁਕਾਨਾਂ 'ਤੇ ਫਿਰ ਮੰਦਾ ਰਹਿਣ ਦੀ ਸੰਭਾਵਨਾ ਹੈ |