ਜਲੰਧਰ, 3 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੌਲੋਜੀ ਵਲੋਂ ਆਪਣੇ ਦੂਸਰੇ ਸਮੈਸਟਰ ਦੇ ਵਿਦਿਆਰਥੀਆਂ ਲਈ ਇਕ ਰੁਚਿਕਰ ਤੇ ਹੁਨਰ ਵਿਕਾਸ ਨਾਲ ਸੰਬੰਧਿਤ ਮੌਕਟੇਲ ਵਰਕਸ਼ਾਪ ਦਾ ਆਯੋਜਨ ਕੀਤਾ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਕਸੋਲੋਜੀ ਦੀ ਕਲਾ 'ਚ ਹੱਥ-ਓਹਲੇ ਤਜਰਬਾ ਪ੍ਰਦਾਨ ਕਰਨਾ ਸੀ | ਵਰਕਸ਼ਾਪ ਦਾ ਸੰਚਾਲਨ ਉਦਯੋਗ ਵਿਸ਼ੇਸ਼ਗਿਆ ਕੁਨਾਲ ਸ਼ਰਮਾ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਜ਼ਗੀ ਭਰੇ ਪੇਅ ਤਿਆਰ ਕਰਨ ਦੀਆਂ ਤਕਨੀਕਾਂ ਤੇ ਰਚਨਾਤਮਿਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਸੈਸ਼ਨ ਨੇ ਨਾ ਸਿਰਫ਼ ਉਨ੍ਹਾਂ ਦੇ ਵਿਹਾਰਕ ਗਿਆਨ ਨੂੰ ਵਧਾਇਆ, ਸਗੋਂ ਹੋਸਪਿਟੈਲਿਟੀ ਉਦਯੋਗ ਲਈ ਲੋੜੀਂਦੇ ਨਵੇਂ ਵਿਚਾਰ ਤੇ ਪ੍ਰਜ਼ੈਂਟੇਸ਼ਨ ਸਕਿਲਜ਼ ਨੂੰ ਵੀ ਮਜ਼ਬੂਤ ਕੀਤਾ | ਸੰਸਥਾ ਦੀ ਪਿ੍ੰਸੀਪਲ ਕੀਰਤੀ ਸ਼ਰਮਾ ਨੇ ਵਰਕਸ਼ਾਪ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਉਤਸ਼ਾਹ, ਰਚਨਾਤਮਿਕਤਾ ਤੇ ਪੇਸ਼ੇਵਾਰ ਰਵੱਈਏ ਦੀ ਸ਼ਲਘਾ ਕੀਤੀ | ਉਨ੍ਹਾਂ ਨੇ ਕੁਨਾਲ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਕ ਗਿਆਨਵਰਧਕ ਤੇ ਇੰਟਰ ਐਕਟਿਵ ਸੈਸ਼ਨ ਕਰਵਾਇਆ |