ਜਲੰਧਰ, 3 ਅਪ੍ਰੈਲ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਇੰਟਰਨਲ ਕਵਾਲਿਟੀ ਅਸ਼ੋਰੈਂਸ ਸੈੱਲ ਵਲੋਂ 'ਆਉਟਕਮ-ਅਧਾਰਿਤ ਸਿੱਖਿਆ ਸਿਖਲਾਈ, ਅਧਿਐਨ ਅਤੇ ਖੋਜ ਦਾ ਇਕੀਕਰਨ ਵਿਸ਼ੇ 'ਤੇ ਇੱਕ ਗਿਆਨਵਰਧਕ ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ¢ ਵਰਕਸ਼ਾਪ 'ਚ ਪ੍ਰਸਿੱਧ ਵਿਦਵਾਨ ਅਤੇ ਵਿਸ਼ਵ ਪੱਧਰੀ ਹੋਸਪਿਟੈਲਿਟੀ ਵਿਸ਼ੇਸ਼ਗਿਆਨ ਡਾ. ਵਰਿੰਦਰ ਸਿੰਘ ਰਾਣਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ¢ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਉੱਚ ਪੱਧਰੀ ਸਿਖਲਾਈ ਵਿਧੀਆਂ ਨਾਲ ਜਾਣੂ ਕਰਵਾਇਆ ਗਿਆ, ਜਿਸ 'ਚ ਪੈਡਾਗੋਜੀ ਅਤੇ ਐਂਡਰਾਗੋਜੀ ਤੋਂ ਅੱਗੇ ਵਧਦਿਆਂ ਹਿਊਟਾਗੋਜੀ (ਸਵੈ-ਨਿਰਧਾਰਤ ਅਧਿਐਨ) 'ਤੇ ਖਾਸ ਧਿਆਨ ਦਿੱਤਾ ਗਿਆ ¢ ਵਰਕਸ਼ਾਪ 'ਚ ਕੋਰਸ ਤਿਆਰ ਕਰਨਾ, ਲੈਸਨ ਪਲਾਨਿੰਗ ਅਤੇ ਬਲੂਮਜ਼ ਟੈਕਸਾਨੋਮੀ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ¢ ਇਸ ਵਰਕਸ਼ਾਪ ਦਾ ਇੱਕ ਮਹੱਤਵਪੂਰਣ ਹਿੱਸਾ ਸਿੱਖਿਆ 'ਚ ਗੁਣਵੱਤਾ ਅਸ਼ੋਰੈਂਸ ਨਾਲ ਸੰਬੰਧਿਤ ਸੀ, ਜਿਸ 'ਚ ਕੋਰਸ ਆਉਟਕਮਜ਼ ਅਤੇ ਪ੍ਰੋਗਰਾਮ ਆਉਟਕਮਜ਼ ਦੀ ਮੈਪਿੰਗ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਸਮਝਾਇਆ ਗਿਆ ¢ ਸੈਸ਼ਨ ਦੀ ਇੰਟਰੈਕਟਿਵ ਪ੍ਰਕਿਰਤੀ ਨੇ ਹਾਜ਼ਰ ਅਧਿਆਪਕਾਂ ਨੂੰ ਵਿਹਾਰਿਕ ਗਿਆਨ ਅਤੇ ਸਪਸ਼ਟ ਸਮਝ ਪ੍ਰਦਾਨ ਕੀਤੀ ¢ ਇਸ ਮੌਕੇ ਡਾ. ਗਗਨਦੀਪ ਕੌਰ ਧੰਜੂ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ |