02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

11 ਅਪ੍ਰੈਲ ਦੇ ਅੰਮਿ੍ਤ ਵੇਲਾ ਨਗਰ ਕੀਰਤਨ ਸੰਬੰਧੀ ਬਸਤੀ ਮਿੱਠੂ 'ਚ ਇਕੱਤਰਤਾ

Ad Position 21
No active advertisement
ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਐੱਮ. ਐੱਸ. ਲੋਹੀਆ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਵੇਲਾ ਨਗਰ ਕੀਰਤਨ ਸੰਬੰਧੀ ਜਾਗਰੂਕ ਕਰਨ ਲਈ ਬਸਤੀ ਮਿੱਠੂ 'ਚ ਭਰਵੀਂ ਇਕੱਤਰਤਾ ਹੋਈ | ਸਿੱਖ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿੱਕੀ ਸਿੰਘ ਖ਼ਾਲਸਾ, ਸੋਨੂੰ ਫਿਰੋਜ਼ਪੁਰੀਆ, ਕੌਂਸਲਰ ਮੁਕੇਸ਼ ਕੁਮਾਰ ਸੇਠੀ ਤੇ ਗੁਰਨਾਮ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ 'ਚ ਸਿੱਖ ਸੰਘਰਸ਼ ਕਮੇਟੀ, ਬਸਤੀ ਮਿੱਠੂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਦੇ ਅਹੁਦੇਦਾਰ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਕਿਹਾ ਕਿ 11 ਅਪ੍ਰੈਲ ਨੂੰ ਸਵੇਰੇ 5 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਸਜਾਏ ਜਾ ਰਹੇ ਅੰਮਿ੍ਤ ਵੇਲਾ ਨਗਰ ਕੀਰਤਨ 'ਚ ਇਲਾਕੇ ਦੀ ਸੰਗਤ, ਪਰਿਵਾਰਾਂ ਸਹਿਤ ਸ਼ਾਮਿਲ ਹੋਵੇਗੀ | ਕੌਂਸਲਰ ਮੁਕੇਸ਼ ਸੇਠੀ ਅਤੇ ਪ੍ਰਧਾਨ ਗੁਰਨਾਮ ਸਿੰਘ ਨੇ ਨਗਰ ਕੀਰਤਨ ਨੂੰ ਅੰਮਿ੍ਤ ਵੇਲੇ ਸਜਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੰਮਿ੍ਤ ਵੇਲੇ ਨਗਰ ਕੀਰਤਨ ਸਜਾਉਣ ਨਾਲ ਟ੍ਰੈਫ਼ਿਕ, ਵਪਾਰ ਅਤੇ ਆਮ ਜਨਤਾ ਨੂੰ ਸਮੱਸਿਆ ਨਹੀਂ ਹੋਵੇਗੀ | ਇਸ ਮੌਕੇ ਸਿੰਘ ਸਭਾਵਾਂ ਤੋਂ ਪਰਮਿੰਦਰ ਸਿੰਘ (ਦਸ਼ਮੇਸ਼ ਨਗਰ), ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਿਆਤ, ਕੁਲਜੀਤ ਸਿੰਘ ਚਾਵਲਾ, ਤੇਜਵੀਰ ਸਿੰਘ ਬਾਂਸਲ, ਹਰਜੀਤ ਸਿੰਘ ਬਾਬਾ, ਦਿਲਬਾਗ ਸਿੰਘ ਰਿੰਕੂ, ਗੁਰਜੀਤ ਸਿੰਘ ਟੱਕਰ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਪ੍ਰੀਤਮ ਸਿੰਘ ਬਾਵਾ, ਪਿ੍ਤਪਾਲ ਸਿੰਘ ਟੋਨੀ, ਵਰਿਆਮ ਸਿੰਘ, ਕੁਲਬੀਰ ਸਿੰਘ ਪੱਪੂ, ਰਣਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਗਾਂਧੀ, ਕਰਨੈਲ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ ਦੀਪੀ, ਬਲਬੀਰ ਸਿੰਘ ਬਿੱਟੂ, ਮਨੀ ਰਾਠੌਰ, ਰਜਿੰਦਰ ਸਿੰਘ ਰਾਜਾ, ਰਿੰਪੀ ਸਿੰਘ, ਸਰਬਜੀਤ ਸਿੰਘ ਫਿਰੋਜ਼ਪੁਰ, ਸੰਨੀ ਰਾਠੌਰ, ਵੀਰਾਂ ਭਾਜੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਸਿੱਧੂ ਦੇ ਕਾਂਗਰਸ ਛੱਡੇ ਜਾਣ ਤੋਂ 2 ਮਹੀਨੇ ਬਾਅਦ ਆਪਣੇ ਘਰ ਅੰਮਿ੍ਤਸਰ ਪੁੱਜੇ ਸਿੱਧੂ <br/> ਅਗਲੀ ਖ਼ਬਰ ਸੋਚ ਔਰਟਿਜ਼ਮ ਸੁਸਾਇਟੀ ਆਫ਼ ਪੰਜਾਬ ਨੇ ਵਿਸ਼ਵ ਅÏਰਟਿਜ਼ਮ ਜਾਗਰੂਕਤਾ ਦਿਵਸ ਮੌਕੇ ਲਗਾਈ ਪ੍ਰਦਰਸ਼ਨੀ
Ad Position 24
No active advertisement