02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਲਸੀ ਨਗਰ ਫਿਲੌਰ 'ਚ ਲੋਕਾਂ ਦੇ ਘਰ ਤੇ ਰੁਜ਼ਗਾਰ ਬਚਾਉਣ ਲਈ ਬਸਪਾ ਦੇ ਝੰਡੇ ਹੇਠ ਲੜੀ ਜਾਵੇਗੀ ਲੜਾਈ-ਡਾ. ਕਰੀਮਪੁਰੀ

Ad Position 21
No active advertisement
ਅਜੀਤ ਡੈਸਕ 04-04-2026
ਫਿਲੌਰ, 3 ਅਪ੍ਰੈਲ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਦੇ ਕੌਮੀ ਰਾਜ ਮਾਰਗ ਤੇ ਰੇਲਵੇ ਲਾਈਨਾਂ ਦੇ ਵਿਚਕਾਰ ਵੱਸਦੇ ਮੁਹੱਲਾ ਕਲਸੀ ਨਗਰ ਨੂੰ ਖਾਲੀ ਕਰਵਾਉਣ ਲਈ ਸਰਕਾਰ ਵਲੋਂ ਉਥੇ ਵੱਸਦੇ ਲੋਕਾਂ ਨੂੰ ਜ਼ਮੀਨ ਛੱਡ ਕੇ ਜਾਣ ਲਈ ਕਿਹਾ ਗਿਆ ਹੈ | ਜਿਸ ਮਗਰੋਂ ਵਸਨੀਕ ਲੋਕਾਂ 'ਚ ਹਫ਼ੜਾ ਦਫ਼ੜੀ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਿਸ ਸੰਬੰਧੀ ਅੱਜ ਸ਼ਾਮ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹਲਕੇ ਦੀ ਟੀਮ ਸਮੇਤ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ | ਇਸੇ ਦੌਰਾਨ ਡਾ. ਕਰੀਮਪੁਰੀ ਨੇ ਕਿਹਾ ਕਿ ਉਹ ਫਿਲੌਰ ਦੇ 300 ਦੇ ਕਰੀਬ ਬਣੇ ਘਰਾਂ ਤੇ 200 ਦੇ ਕਰੀਬ ਬਣੀਆਂ ਦੁਕਾਨਾਂ ਦਾ ਉਜਾੜਾ ਨਹੀ ਹੋਣ ਦੇਣਗੇ ਤੇ ਬਸਪਾ ਹਮੇਸ਼ਾ ਗਰੀਬ ਮਜ਼ਲੂਮਾ ਨਾਲ ਖੜ੍ਹੀ ਹੈ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ | ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਪਾਰਟੀ ਉਨ੍ਹਾਂ ਨਾਲ ਡਟ ਕੇ ਖੜ੍ਹੀ ਹੈ ਤੇ ਸਰਕਾਰ ਦੇ ਇਸ ਜੁਰਮ ਖ਼ਿਲਾਫ਼ ਬਸਪਾ ਦੇ ਝੰਡੇ ਹੇਠ ਲੜਾਈ ਲੜੀ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਚੋਣਾਂ ਨੇੜੇ ਆਉਣ 'ਤੇ ਇਸ ਤਰ੍ਹਾਂ ਦੇ ਡਰਾਮੇ ਕਰਕੇ ਗਰੀਬ ਵਰਗ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਅਜਿਹਾ ਨਹੀ ਹੋਣ ਦੇਣਗੇ | ਉਨ੍ਹਾਂ ਦੱਸਿਆ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਵਸਾਉਣਾ ਦਾ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਉਜਾੜਨ ਦਾ | ਅੰਤ 'ਚ ਕਰੀਮਪੁਰੀ ਨੇ ਦੱਸਿਆ ਕਿ ਉਨ੍ਹਾਂ ਦੀ ਫਿਲੌਰ ਦੀ ਟੀਮ ਇਹ ਮੋਰਚਾ ਸੰਭਾਲੇਗੀ ਤੇ ਇਸ ਮਾਮਲੇ ਸੰਬੰਧੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਖ਼ੁਸ਼ੀ ਰਾਮ ਨੰਗਲ, ਰਾਮ ਲੁਭਾਇਆ, ਮਹਿੰਦਰਪਾਲ ਤੇਹਿੰਗ, ਟੀਨੂ ਰਾਮਗੜ੍ਹ, ਬੁੱਧ ਪ੍ਰਕਾਸ਼ ਗੜਾ, ਦੇਵੀ ਲਾਂਦੜਾ ਤੇ ਹੋਰ ਵੱਡੀ ਗਿਣਤੀ 'ਚ ਬਸਪਾ ਆਗੂ ਅਤੇ ਸੈਂਕੜੇ ਮੁਹੱਲਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਇਲਾਕਾ ਵਾਸੀਆਂ ਦੇ ਯਤਨਾਂ ਸਦਕਾ ਸ਼ੁਰੂ ਅਗਲੀ ਖ਼ਬਰ ਸੋਚ ਔਰਟਿਜ਼ਮ ਸੁਸਾਇਟੀ ਆਫ਼ ਪੰਜਾਬ ਨੇ ਵਿਸ਼ਵ ਅÏਰਟਿਜ਼ਮ ਜਾਗਰੂਕਤਾ ਦਿਵਸ ਮੌਕੇ ਲਗਾਈ ਪ੍ਰਦਰਸ਼ਨੀ
Ad Position 24
No active advertisement