02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਇਲਾਕਾ ਵਾਸੀਆਂ ਦੇ ਯਤਨਾਂ ਸਦਕਾ ਸ਼ੁਰੂ

Ad Position 21
No active advertisement
ਅਜੀਤ ਡੈਸਕ 04-04-2026
ਕਿਸ਼ਨਗੜ੍ਹ, 3 ਅਪ੍ਰੈਲ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਜੋ ਪਿਛਲੇ ਕਈ ਸਾਲਾਂ ਤੋਂ ਟ੍ਰੈਫਿਕ ਸਮੱਸਿਆ ਦੀ ਮਾਰ ਝੱਲ ਰਿਹਾ ਸੀ ਤੇ ਇਲਾਕੇ ਦੇ ਮੁਹਤਬਰ ਵਿਅਕਤੀ ਤੇ ਕਿਸ਼ਨਗੜ੍ਹ ਦੇ ਦੁਕਾਨਦਾਰਾਂ ਵਲੋਂ ਕਿਸ਼ਨਗੜ੍ਹ ਚੌਕ ਵਿਚ ਆਏ ਦਿਨ ਲੱਗਦੇ ਭਾਰੀ ਟ੍ਰੈਫਿਕ ਜਾਮ ਤੇ ਚੌਕ ਵਿਚ ਹੁੰਦੇ ਭਿਆਨਕ ਹਾਦਸਿਆਂ ਨੂੰ ਰੋਕਣ ਰੋਕਣ ਲਈ ਡਿਪਟੀ ਕਮਿਸ਼ਨਰ ਜਲੰਧਰ, ਏ. ਡੀ. ਸੀ., ਐਸ. ਡੀ. ਐਮ., ਐਸ. ਪੀ., ਡੀ. ਐਸ. ਪੀ. ਦਿਹਾਤੀ ਟ੍ਰੈਫਿਕ ਇੰਚਾਰਜ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਫਸਰਾਂ ਨੂੰ ਲਗਾਤਾਰ ਲਗਾਈ ਗਈ ਗੁਹਾਰ ਤੇ ਉਨ੍ਹਾਂ ਦੇ ਦਫਤਰਾਂ 'ਚ ਨਿੱਜੀ ਤੌਰ 'ਤੇ ਪਹੁੰਚ ਕਰਕੇ ਕੀਤੀਆਂ ਮੁਲਾਕਾਤਾਂ ਦੀ ਮਿਹਨਤ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਜਲੰਧਰ ਦਿਹਾਤ ਦੀ ਟ੍ਰੈਫਿਕ ਪੁਲਿਸ ਦੀ ਬੇਵੱਸੀ ਦੇ ਚਲਦਿਆਂ ਪ੍ਰਸ਼ਾਸਨ ਵਲੋਂ ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਕਿਉਂਕਿ ਰੋਜ਼ਾਨਾ ਲੱਗਦੇ ਜਾਮ ਕਾਰਨ ਕਿਸ਼ਨਗੜ੍ਹ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਪ੍ਰਸ਼ਾਸਨ ਵਲੋਂ ਇਹ ਜ਼ਿੰਮੇਵਾਰੀ ਮੌਜੂਦਾ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਨੂੰ ਟ੍ਰੈਫਿਕ ਲਾਈਟਾਂ ਦੀ ਦਿੱਤੀ ਗਈ | ਇਸੇ ਸੰਬੰਧੀ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਵਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ 'ਚ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਇੰਚਾਰਜ ਇੰਸ. ਹਰਦੀਪ ਸਿੰਘ, ਸਰਪੰਚ ਡਾ. ਗੁਰਬਖਸ਼ ਸੁਆਮੀ, ਕਿਸਾਨ ਆਗੂ ਤੇ ਸਾਬਕਾ ਸਰਪੰਚ ਹਰਸੁਲਿੰਦਰ ਸਿੰਘ ਢਿੱਲੋਂ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਨੰਬਰਦਾਰ ਰਸ਼ਪਾਲ ਸਿੰਘ ਫੁੱਲ ਆਦਿ ਸਭ ਵਲੋਂ ਸਾਂਝੇ ਤੌਰ 'ਤੇ ਟ੍ਰੈਫਿਕ ਲਾਈਟਾਂ ਨੂੰ ਲਗਾਉਣ ਦੀ ਪ੍ਰਕਿਰਿਆ ਵਿਚ ਸਹਿਯੋਗ ਕਰਨ ਵਾਲੇ ਸੰਬੰਧਿਤ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਸਿੰਘ ਕੰਬੋਜ, ਅਮਨਦੀਪ ਹਨੀ ਪੰਚ, ਅਵਤਾਰ ਸਿੰਘ ਦੌਲਤਪੁਰ, ਨੰਬਰਦਾਰ ਜੋਰਾਵਰ ਸਿੰਘ, ਜਤਿੰਦਰ ਸਿੰਘ ਰਿਕੀ, ਡਾ. ਨਵੀਨ ਕੁਮਾਰ ਅਲਾਵਲਪੁਰ, ਸਦਾ ਰਾਮ ਸ਼ਰਮਾ, ਰਵਿੰਦਰ ਸਿੰਘ ਫੁੱਲ, ਪਰਗਟ ਸਿੰਘ ਫੁੱਲ, ਡਾ. ਪ੍ਰਗਟ ਸਿੰਘ ਸੰਘਵਾਲ, ਪਿ੍ੰਸੀਪਲ ਸੁਰਿੰਦਰ ਪਾਲ ਰਾਣਾ, ਗੁਰਵੀਰ ਸਿੰਘ ਢਿੱਲੋਂ, ਸੁਖਦੇਵ ਸਿੰਘ ਜੂੜੀ, ਵਿੱਕੀ ਨਰ ਦੌਲਤਪੁਰ, ਨਿਰਮਲ ਚੰਦ ਸੇਵਕ, ਸਾਬਕਾ ਸਰਪੰਚ ਮਾ. ਭਾਗ ਰਾਮ ਸੰਘਵਾਲ, ਸਤਿੰਦਰ ਪਾਲ ਸਾਬਕਾ ਪੰਚ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਅੰਮਿ੍ਤਪਾਲ ਸਿੰਘ ਸੋਂਧੀ, ਚੌਂਕੀਦਾਰ ਦੇਵਰਾਜ, ਜਸਕਰਨ ਸਿੰਘ ਸ਼ਾਲੂ, ਰਣਜੀਤ ਰਾਏ ਰਾਣਾ, ਜਸਪਾਲ ਸਿੰਘ ਤੇਜਾ, ਭਾਈ ਪਰਮਜੀਤ ਸਿੰਘ, ਫਕੀਰ ਚੰਦ, ਮਲਕੀਤ ਚੰਦ, ਜਗਦੀਸ਼ ਚੰਦ ਸ਼ਰਮਾ, ਨਰਿੰਦਰ ਪਾਲ ਸਿੰਘ ਸੋਂਧੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਅਭਿਲਾਖੀ ਮਾਰਚ ਸੰਬੰਧੀ ਮੀਟਿੰਗ ਅਗਲੀ ਖ਼ਬਰ ਕਲਸੀ ਨਗਰ ਫਿਲੌਰ 'ਚ ਲੋਕਾਂ ਦੇ ਘਰ ਤੇ ਰੁਜ਼ਗਾਰ ਬਚਾਉਣ ਲਈ ਬਸਪਾ ਦੇ ਝੰਡੇ ਹੇਠ ਲੜੀ ਜਾਵੇਗੀ ਲੜਾਈ-ਡਾ. ਕਰੀਮਪੁਰੀ
Ad Position 24
No active advertisement