02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲੋਹੀਆਂ ਦੇ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 04-04-2026
ਲੋਹੀਆਂ ਖਾਸ, 3 ਅਪ੍ਰੈਲ (ਪ. ਪ. ਰਾਹੀਂ)-ਉਂਝ ਤਾਂ ਲੋਹੀਆਂ ਬਲਾਕ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ, ਪਰ ਦਰਜਨ ਦੇ ਕਰੀਬ ਪਿੰਡ ਨੂੰ ਆਪਸ ਵਿਚ ਜੋੜਦੀ ਕੰਗਾਂ ਤੋਂ ਨੱਲ ਪਿੰਡ ਦੀ ਸੜਕ ਤਾਂ ਹਾਲੋ ਬੇਹਾਲ ਹੈ, ਜਿਸ ਉੱਪਰ ਕਾਰ-ਸਕੂਟਰ ਚਲਾਉਣਾ ਤਾਂ ਅÏਖਾ ਹੈ ਹੀ, ਸਗੋਂ ਪੈਦਲ ਚੱਲਣਾ ਵੀ ਅÏਖਾ ਹੁੰਦਾ ਜਾ ਰਿਹਾ ਹੈ | ਇਸ ਸੰਬੰਧ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਹੀਆਂ ਹਲਕੇ ਦੇ ਪਿੰਡ ਕੰਗ ਖੁਰਦ ਤੋਂ ਮਹਿਰਾਜ ਵਾਲਾ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ ਆਦਿ ਪਿੰਡਾਂ ਤੋਂ ਹੁੰਦੀ ਹੋਈ ਨੱਲ੍ਹ ਨੂੰ ਜਾਂਦੀ ਇਹ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ ਅਤੇ ਹੁਣ ਤਾਂ ਲੁੱਕ ਤੋਂ ਬਾਅਦ ਇਸ ਦਾ ਵੱਟਾ ਵੀ ਗਾਇਬ ਹੋ ਚੁੱਕਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਆਉਂਦੀ ਹੈ | ਇਲਾਕਾ ਨਿਵਾਸੀਆਂ ਮੁਤਾਬਿਕ ਇਹ ਸੜਕ ਕਈ ਹੜ੍ਹ ਦੇ ਪਾਣੀ ਹੰਡਾਅ ਚੁੱਕੀ ਹੈ, ਪਰ ਬਾਵਜੂਦ ਇਸਦੇ ਸਰਕਾਰ ਨੇ ਐਲਾਨਾਂ ਤੋਂ ਬਿਨ੍ਹਾਂ ਇਸ ਦੀ ਸਾਰ ਨਹੀਂ ਲਈ | ਇਸੇ ਤਰ੍ਹਾਂ ਲੋਹੀਆਂ ਤੋਂ ਲੈ ਕੇ ਸਿੱਧੂਪੁਰ, ਨਵਾਂ ਪਿੰਡ ਖਾਲੇਵਾਲ, ਕਾਕੜ ਕਲਾਂ, ਕਮਾਲਪੁਰ, ਜੱਕੋਪੁਰ ਕਲਾਂ, ਗੱਟੀ ਪੀਰ ਬਖਸ਼, ਗੱਟੀ ਰਾਏਪੁਰ ਸਮੇਤ ਸਾਰੇ ਪਿੰਡਾਂ ਨੂੰ ਮਿਲਾਉਂਦੀ ਇਹ ਸੜਕ ਦਾ ਇਨ੍ਹਾਂ ਮੰਦਾ ਹਾਲ ਹੈ | ਦੱਸਣ ਮੁਤਾਬਿਕ ਇਸ ਸੜਕ ਦੇ ਹਾਲਾਤਾਂ ਬਾਰੇ ਕਈ ਵਾਰ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਕਿਸੇ ਨੇ ਵੀ ਕੋਈ ਗੌਰ ਨਹੀਂ ਕੀਤਾ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਲੋਕ ਨਿਰਮਾਣ ਮੰਤਰੀ, ਹਲਕਾ ਇੰਚਾਰਜ ਪਾਸੋਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਿੱਧੂ ਪਰਿਵਾਰ ਵਲੋਂ ਵੱਡਾ ਉਪਰਾਲਾ, ਪਿੰਡ ਦੀ ਗਰਾਊਾਡ ਲਈ ਦਾਨ ਕੀਤੀ ਇਕ ਕਿੱਲਾ ਜ਼ਮੀਨ ਅਗਲੀ ਖ਼ਬਰ ਸਮਾਜ ਸੇਵੀ ਗੁਰਜਿੰਦਰ ਸਿੰਘ ਵਲੋਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਟ
Ad Position 24
No active advertisement