02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਿੱਧੂ ਪਰਿਵਾਰ ਵਲੋਂ ਵੱਡਾ ਉਪਰਾਲਾ, ਪਿੰਡ ਦੀ ਗਰਾਊਾਡ ਲਈ ਦਾਨ ਕੀਤੀ ਇਕ ਕਿੱਲਾ ਜ਼ਮੀਨ

Ad Position 21
No active advertisement
ਅਜੀਤ ਡੈਸਕ 04-04-2026
ਆਦਮਪੁਰ, 3 ਅਪ੍ਰੈਲ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦਾ ਪਿੰਡ ਖੋਜਕੀਪੁਰ ਨੰਗਲ ਸਲਾਲਾ ਦੇ ਵਿਕਾਸ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਲਾਘਾਯੋਗ ਕਦਮ ਚੁੱਕਦਿਆਂ ਪਿੰਡ ਦੇ ਨਿਵਾਸੀ ਗੁਰਪਾਲ ਸਿੰਘ ਸਿੱਧੂ ਦੇ ਸਮੂਹ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਸਵ. ਸਰਪੰਚ ਅਜੀਤ ਸਿੰਘ, ਸਵ. ਕੈਪਟਨ ਸਰਵਨ ਸਿੰਘ,ਸਵ. ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਪਿੰਡ ਦੀ ਗਰਾਊਾਡ ਲਈ ਜ਼ਮੀਨ ਦਾ ਇਕ ਪੂਰਾ ਕਿੱਲਾ ਦਾਨ ਵਜੋਂ ਦਿੱਤਾ ਗਿਆ ਹੈ | ਪਿੰਡ ਵਾਸੀਆਂ ਦੀ ਹਾਜ਼ਰੀ 'ਚ ਜਾਣਕਾਰੀ ਜ਼ਮੀਨ ਦਾ ਉਦਘਾਟਨ ਕਰਦੇ ਗੁਰਪਾਲ ਸਿੰਘ ਨੇ ਦੱਸਿਆ ਇਸ ਉਪਰਾਲੇ ਨਾਲ ਪਿੰਡ ਦੇ ਖਿਡਾਰੀਆਂ ਤੇ ਨੌਜਵਾਨਾਂ ਲਈ ਖੇਡ ਗਰਾਊਾਡ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਨਾਲ ਪਿੰਡ ਦੇ ਖੇਡ ਸੱਭਿਆਚਾਰ ਤੇ ਖਿਡਾਰੀਆਂ ਨੂੰ ਨਵੀਂ ਦਿਸ਼ਾਂ ਮਿਲੇ ਗਈ | ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪਾਲ ਸਿੰਘ ਦਾ ਪਰਿਵਾਰ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ ਤੇ ਇਹ ਗਰਾਊਾਡ ਨੂੰ ਜ਼ਮੀਨ ਦਾਨ ਕਰਕੇ ਪਿੰਡ ਦੇ ਇਕ ਮਿਸਾਲ ਕਾਇਮ ਕੀਤੀ ਹੈ | ਗੁਰਪਾਲ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟਲਾ ਸੂਰਜ ਮੱਲ ਦੇ ਛਿੰਝ ਮੇਲੇ ਮੌਕੇ ਸ਼ਾਨਵੀਰ ਕੋਹਾਲੀ ਨੇ ਜਿੱਤੀ ਪਟਕੇ ਦੀ ਕੁਸ਼ਤੀ ਅਗਲੀ ਖ਼ਬਰ ਲੋਹੀਆਂ ਦੇ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ
Ad Position 24
No active advertisement