01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੋਟਲਾ ਸੂਰਜ ਮੱਲ ਦੇ ਛਿੰਝ ਮੇਲੇ ਮੌਕੇ ਸ਼ਾਨਵੀਰ ਕੋਹਾਲੀ ਨੇ ਜਿੱਤੀ ਪਟਕੇ ਦੀ ਕੁਸ਼ਤੀ

Ad Position 21
No active advertisement
ਅਜੀਤ ਡੈਸਕ 04-04-2026
ਸ਼ਾਹਕੋਟ, 3 ਅਪ੍ਰੈਲ (ਸੁਖਦੀਪ ਸਿੰਘ)-ਸੰਤ ਬਾਬਾ ਮੁਨਸ਼ਾ ਸਿੰਘ ਫਾਰਮਰਜ਼ ਕਲੱਬ, ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਲੋਂ ਸਾਲਾਨਾ ਛਿੰਝ ਮੇਲਾ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ | ਬਾਬਾ ਜਸਵੰਤ ਸਿੰਘ ਨੇ ਰੀਬਨ ਕੱਟ ਕੇ ਛਿੰਝ ਮੇਲੇ ਦਾ ਉਦਘਾਟਨ ਕੀਤਾ | ਇਸ ਮੌਕੇ ਜਗਤਾਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਰਹੇਲੂ ਪ੍ਰਧਾਨ ਕਸ਼ਯਪ ਰਾਜਪੂਤ ਸਭਾ ਪੰਜਾਬ, ਰਵਿੰਦਰ ਸਿੰਘ ਖੋਸਾ ਸਰਪੰਚ, ਗੁਰਨਾਮ ਸਿੰਘ ਆਦਿ ਵੀ ਮੌਜੂਦ ਸਨ | ਇਸ ਮੌਕੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਲੜਕੀਆਂ ਦੇ ਸ਼ੋਅ ਮੈਚ 'ਚ ਕੋਟਲਾ ਮਾਨਸਾ ਕਲੱਬ ਨੇ ਪਹਿਲਾ ਅਤੇ ਮੋਗਾ ਕਬੱਡੀ ਕਲੱਬ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਲੜਕਿਆਂ ਦੇ ਸ਼ੋਅ ਮੈਚ 'ਚ ਕੋਟਲਾ ਸੂਰਜ ਮੱਲ ਦੀ ਟੀਮ ਨੇ ਪਹਿਲਾ ਤੇ ਧਰਮਕੋਟ ਦੀ ਟੀਮ ਦੂਜੇ ਸਥਾਨ 'ਤੇ ਰਹੀ | ਛਿੰਝ ਮੇਲੇ ਮੌਕੇ ਕੁਸ਼ਤੀ ਮੁਕਾਬਲਿਆਂ 'ਚ ਪੰਜਾਬ ਦੇ 16 ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ | ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਪਹਿਲਵਾਨ ਸ਼ਾਨਵੀਰ ਕੋਹਾਲੀ ਤੇ ਅਰਫਾਨ ਇਰਾਨ ਵਿਚਕਾਰ ਹੋਈ, ਜਿਸ ਵਿਚ ਪਹਿਲਵਾਨ ਸ਼ਾਨਵੀਰ ਕੋਹਾਲੀ ਜੇਤੂ ਰਿਹਾ | ਮੁੱਖ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪ੍ਰਗਟ ਸਿੰਘ ਤੇ ਪ੍ਰਬੰਧਕ ਕਮੇਟੀ ਵਲੋਂ ਜੇਤੂ ਪਹਿਲਵਾਨਾਂ ਦਾ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ | ਛਿੰਝ ਮੇਲੇ ਨੂੰ ਨੇਪਰੇ ਚਾੜ੍ਹਨ 'ਚ ਨਛੱਤਰ ਸਿੰਘ ਸੱਤੀ ਪਹਿਲਵਾਨ ਤੇ ਮਜੀਦਾ ਪਹਿਲਵਾਨ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਜਸਪਾਲ ਸਿੰਘ ਖ਼ਾਲਸਾ, ਜਸਵੀਰ ਸਿੰਘ ਪੰਨੂ, ਬੰਟੀ ਬੱਠਲਾ, ਅਮਨਦੀਪ ਸੈਦਪੁਰੀ, ਬਾਬਾ ਸੁਰਜੀਤ ਸਿੰਘ ਦਾਨੇਵਾਲ, ਜਸਵੀਰ ਸਿੰਘ ਸ਼ੀਰਾ, ਊਧਮ ਸਿੰਘ ਘੁੰਮਣ, ਬਲਵੀਰ ਸਿੰਘ ਟਰਾਂਸਪੋਰਟਰ, ਦਰਸ਼ਨ ਸਿੰਘ ਖੋਸਾ, ਗੁਰਦੇਵ ਸਿੰਘ ਖੋਸਾ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸਤਵਿੰਦਰ ਸਿੰਘ ਸੱਤਾ, ਗੁਰਮੇਜ ਸਿੰਘ ਖ਼ਾਲਸਾ, ਪਿੰਦਾ ਖੋਸਾ, ਕਸ਼ਮੀਰ ਸਿੰਘ ਖੋਸਾ, ਪਰਮਜੀਤ ਸਿੰਘ ਹਾਲੈਂਡ, ਗੁਰਮੁੱਖ ਸਿੰਘ ਖੋਸਾ, ਪਰਮਜੀਤ ਸਿੰਘ ਮਾਨ, ਸਾਹਬੀ, ਸੁੱਖੀ, ਵੀਰੂ, ਗਿਆਨ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਸੋਹਣ ਸਿੰਘ ਖ਼ਾਲਸਾ, ਤਾਰਾ ਸਿੰਘ, ਧਰਮਪਾਲ ਸੇਵਾ-ਮੁਕਤ ਪਿ੍ੰਸੀਪਲ, ਸੁਖਦੇਵ ਰਾਜ ਗਿੱਲ, ਸੁਖਦੇਵ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਡਾ. ਰਾਕੇਸ਼ ਕੁਮਾਰ, ਤੀਰਥ ਸਿੰਘ ਖੋਸਾ, ਰਮਨਦੀਪ ਸਿੰਘ ਖੋਸਾ, ਬਿੱਟੂ ਬੁੱਢਣਵਾਲ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਲਾਡੀ ਪੰਚ, ਗੁਰਮੀਤ ਸਿੰਘ ਉੱਪਲ, ਅਕਾਸ਼ਦੀਪ ਸਿੰਘ ਉੱਪਲ, ਸਾਧੂ ਸਿੰਘ ਚਿੱਟੀ, ਮੰਗਲ ਸਿੰਘ, ਮਨੀ ਜਲੰਧਰ, ਸ਼ਿੰਦਰਪਾਲ ਢੰਡੋਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਮੁਰੀਦਵਾਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਅਗਲੀ ਖ਼ਬਰ ਸਿੱਧੂ ਪਰਿਵਾਰ ਵਲੋਂ ਵੱਡਾ ਉਪਰਾਲਾ, ਪਿੰਡ ਦੀ ਗਰਾਊਾਡ ਲਈ ਦਾਨ ਕੀਤੀ ਇਕ ਕਿੱਲਾ ਜ਼ਮੀਨ
Ad Position 24
No active advertisement