12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੁਰਾਣੀ ਰੰਜਿਸ਼ ਦੇ ਚਲਦੇ ਰਾਜ ਨਗਰ 'ਚ ਚੱਲੀਆਂ ਗੋਲੀਆਂ, ਇਕ ਮੁਲਜ਼ਮ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਐੱਮ. ਐੱਸ. ਲੋਹੀਆ)-ਪੁਰਾਣੀ ਰੰਜਿਸ਼ ਦੇ ਚੱਲਦੇ ਰਾਜ ਨਗਰ 'ਚ ਇਕ ਧਿਰ ਵਲੋਂ ਦੂਜੀ 'ਤੇ ਹਮਲਾ ਕੀਤਾ, ਜਿਸ ਦੌਰਾਨ ਕਈ ਗੋਲੀਆਂ ਵੀ ਚੱਲੀਆਂ | ਹਮਲਾਵਰਾਂ ਵਲੋਂ ਜਿਥੇ ਸਾਮਾਨ ਦੀ ਤੋੜ-ਭੰਨ ਕੀਤੀ ਗਈ, ਉੱਥੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋ ਗਿਆ | ਦੋਵਾਂ ਧਿਰਾਂ ਵਲੋਂ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਗਏ | ਰਾਤ ਕਰੀਬ 12 ਵਜੇ ਹੋਏ ਇਸ ਝਗੜੇ ਸੰਬੰਧੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. (ਸਿਟੀ-2) ਰਾਕੇਸ਼ ਯਾਦਵ, ਏ. ਸੀ. ਪੀ. (ਪੱਛਮੀ) ਆਤਿਸ਼ ਭਾਟੀਆ ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ | ਪੀੜਤ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਨੂੰ ਸੀ. ਸੀ. ਟੀ. ਵੀ. ਫੁਟੇਜ ਦਿਖਾਈ, ਜਿਸ 'ਚ ਹਮਲਾਵਰਾਂ ਦੀ ਸਾਫ਼ ਪਛਾਣ ਹੋ ਰਹੀ ਸੀ | ਸੀ. ਸੀ. ਟੀ. ਵੀ. ਫੁਟੇਜ 'ਚ ਦਿਖਾਈ ਦੇ ਰਿਹਾ ਸੀ ਕਿ ਕੁਝ ਵਿਅਕਤੀ ਇਕ ਘਰ 'ਤੇ ਹਥਿਆਰਾਂ ਤੇ ਇੱਟਾਂ ਨਾਲ ਹਮਲਾ ਕਰ ਰਹੇ ਹਨ | ਉਨ੍ਹਾਂ ਵਿਅਕਤੀਆਂ ਵਲੋਂ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਤੋੜ-ਭੰਨ ਕੀਤੀ ਜਾ ਰਹੀ ਹੈ | ਏ. ਸੀ. ਪੀ. ਆਤਿਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੂੰ ਚਲਾਈਆਂ ਗਈਆਂ ਗੋਲੀਆਂ ਦੇ ਕਰੀਬ 6 ਖੋਲ ਮਿਲੇ ਹਨ | ਉਨ੍ਹਾਂ ਵਲੋਂ ਮਨਜੀਤ ਉਰਫ਼ ਸੋਨੂੰ ਪੁੱਤਰ ਅਮਰਜੀਤ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਦੇ ਬਿਆਨਾਂ ਦੇ ਆਧਾਰ 'ਤੇ ਪਛਾਣ 'ਚ ਆਏ 6 ਵਿਅਕਤੀਆਂ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਏ. ਸੀ. ਪੀ. ਨੇ ਦੱਸਿਆ ਕਿ ਫਿਲਹਾਲ ਲੋੜੀਂਦੇ ਮੁਲਜ਼ਮਾਂ 'ਚੋਂ ਇਕ ਯੂਵਰਾਜ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕਰਕੇ, ਉਸ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ 'ਚ ਬਦਲਿਆ ਮੌਸਮ, ਹੋਈ ਗੜੇਮਾਰੀ ਅਗਲੀ ਖ਼ਬਰ ਵਾਡਰਾ ਵਿਰੁੱਧ ਈ.ਡੀ. ਦੇ ਦੋਸ਼ਪੱਤਰ ਸੰਬੰਧੀ ਫ਼ੈਸਲਾ ਰਾਖਵਾਂ
Ad Position 24