12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਿਰਮਲ ਕੁਟੀਆ ਜੌਹਲਾਂ ਤੋਂ ਸਜਾਇਆ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਚੁਗਿੱਟੀ/ ਜੰਡੂ ਸਿੰਘਾ,11 ਸਤੰਬਰ ( ਨਰਿੰਦਰ ਲਾਗੂ)-ਸੰਤ ਬਾਬਾ ਬਸੰਤ ਸਿੰਘ ਦੇ ਤੱਪ ਅਸਥਾਨ ਨਿਰਮਲ ਕੁਟੀਆ ਜੌਹਲਾਂ ਤੋਂ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਚੁਗਿੱਟੀ/ ਜੰਡੂ ਸਿੰਘਾ,11 ਸਤੰਬਰ ( ਨਰਿੰਦਰ ਲਾਗੂ)-ਸੰਤ ਬਾਬਾ ਬਸੰਤ ਸਿੰਘ ਦੇ ਤੱਪ ਅਸਥਾਨ ਨਿਰਮਲ ਕੁਟੀਆ ਜੌਹਲਾਂ ਤੋਂ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ। ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੀਤ ਸਿੰਘ ਦੀ ਸੁਚੱਜੀ ਦੇਖ ਰੇਖ ਹੇਠ ਸਜਾਇਆ ਇਹ ਨਗਰ ਕੀਰਤਨ ਜੌਹਲਾਂ, ਬੋਲੀਨਾ,ਜੈਤੇਵਾਲੀ, ਪਤਾਰਾ, ਚਾਂਦਪੁਰ, ਪਰਸਰਾਮਪੁਰ, ਮੁਜੱਫਰਪੁਰ, ਭੋਜੋਵਾਲ, ਚੋਹਕਾਂ, ਸ਼ਾਲੀਮਾਰ ਗਾਰਡਨ ਤੋਂ ਹੁੰਦਾ ਹੋਇਆ ਵਾਪਸ ਨਿਰਮਲ ਕੁਟੀਆ ਜੌਹਲਾਂ ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਇਸ ਦੌਰਾਨ ਨਗਰ ਕੀਰਤਨ ਦੀ ਰਹਿਨੁਮਾਈ ਕਰ ਰਹੇ ਸੰਤ ਬਾਬਾ ਜੀਤ ਸਿੰਘ ਵਲੋਂ ਵੱਖ -ਵੱਖ ਥਾਵਾਂ ‘ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਗੁਰੂ ਵਾਲੇ ਬਣੋ ਕਿਉਂਕਿ ਮਿਲੇ ਇਸ ਅਨਮੋਲ ਮਨੁੱਖਾ ਜਾਮੇਂ ਦਾ ਅਸਲ ਮਨੋਰਥ ਪ੍ਰਮਾਤਮਾ ਦੀ ਬੰਦਗੀ ਕਰਨਾ ਹੀ ਹੈ। ਇਸ ਮੌਕੇ ਬੇਅੰਤ ਰਾਗੀ ਤੇ ਢਾਡੀ ਜਥਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਕੀਤਾ ਗਿਆ। ਇਸ ਦੌਰਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਸੁਖਬੀਰ ਸਿੰਘ, ਅਵਤਾਰ ਸਿੰਘ ਸ਼ੇਰਗਿੱਲ, ਨੰਬਰਦਾਰ ਜਥੇਦਾਰ ਮੱਖਣ ਸਿੰਘ ਬੋਲੀਨਾ ਦੋਆਬਾ,ਆਰ.ਪੀ.ਸਿੰਘ, ਪਰਮਜੀਤ ਸਿੰਘ,ਸੱਤਿਆਪਾਲ ਸਿੰਘ, ਹਾਕਮ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ ਭੋਜੋਵਾਲ, ਫ਼ਕੀਰ ਸਿੰਘ, ਅਮਰੀਕ ਸਿੰਘ ਬੋਲੀਨਾ, ਮਨਦੀਪ ਸਿੰਘ, ਗੁਰਚਰਨ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਪਵਨ ਕੁਮਾਰ ਟੀਨੂ ਵਲੋਂ ਉਦਘਾਟਨ ਅਗਲੀ ਖ਼ਬਰ ਹਾਈਕੋਰਟ ਦੀ ਅਗਲੀ ਸੁਣਵਾਈ ਲਈ ਤਿਆਰੀ ਮੁਕੰਮਲ ਕਰਨ ਦਾ ਦਾਅਵਾ, ਡੀ.ਸੀ. ਜਲੰਧਰ ਨੂੰ ਪੇਸ਼ ਹੋਣ ਦੇ ਹੁਕਮ
Ad Position 24