29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਈ-ਵੇਸਟ ਜਾਗਰੂਕਤਾ ਮੁਹਿੰਮ ਚਲਾਈ

ਨਕੋਦਰ, 28 ਅਕਤੂਬਰ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ, ਨਕੋਦਰ ਵਿਖੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਹੇਠ ਈ-ਵੇਸਟ ਜਾਗਰੂਕਤਾ ਮੁਹਿੰਮ ਅਤੇ ਸੰਗ੍ਰਹਿ ਮੁਹਿੰਮ ਕਰਵਾਈ ਗਈ। ਇਹ ਮੁਹਿੰਮ ਸਕੂਲ ਦੇ ਈਕੋ ਕਲੱਬ ਅਤੇ ਸਾਇੰਸ ਵਿਭਾਗ ਵਲੋਂ “ਈ-ਵੇਸਟ ਸੇ ਰਕਸ਼ਾ, ਸਵੱਛਤਾ ਹੋ ਸੁਰਕਸ਼ਾ” ਦੇ ਥੀਮ ਤਹਿਤ ਆਯੋਜਿਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-10-2026
ਨਕੋਦਰ, 28 ਅਕਤੂਬਰ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ, ਨਕੋਦਰ ਵਿਖੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਹੇਠ ਈ-ਵੇਸਟ ਜਾਗਰੂਕਤਾ ਮੁਹਿੰਮ ਅਤੇ ਸੰਗ੍ਰਹਿ ਮੁਹਿੰਮ ਕਰਵਾਈ ਗਈ। ਇਹ ਮੁਹਿੰਮ ਸਕੂਲ ਦੇ ਈਕੋ ਕਲੱਬ ਅਤੇ ਸਾਇੰਸ ਵਿਭਾਗ ਵਲੋਂ “ਈ-ਵੇਸਟ ਸੇ ਰਕਸ਼ਾ, ਸਵੱਛਤਾ ਹੋ ਸੁਰਕਸ਼ਾ” ਦੇ ਥੀਮ ਤਹਿਤ ਆਯੋਜਿਤ ਕੀਤੀ ਗਈ। ਇਸ ਮੌਕੇ ਗਾਂਧੀ ਹਾਊਸ ਵਲੋਂ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ਦੌਰਾਨ ਮੈਡਮ ਯੋਗਿਤਾ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਈ-ਵੇਸਟ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਸਹੀ ਨਿਪਟਾਰੇ ਬਾਰੇ ਜਾਗਰੂਕ ਕੀਤਾ। ਸਕੂਲ ਦੀ ਹੈੱਡ ਗਰਲ ਹਰਮੀਨ ਕੌਰ ਨੇ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲਿੰਗ ਦੇ ਸਿਧਾਂਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਅਤੇ ਸਟਾਫ਼ ਨੇ ਈ-ਵੇਸਟ ਨੂੰ ਆਮ ਕੂੜੇਦਾਨਾਂ ਵਿੱਚ ਨਾ ਸੁੱਟਣ ਅਤੇ ਆਪਣੇ ਮਾਪਿਆਂ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਦੀ ਸਹੁੰ ਚੁੱਕੀ। ਈਕੋ ਕਲੱਬ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਈ-ਵੇਸਟ ਦੀ ਰੀਸਾਈਕਲਿੰਗ ਅਤੇ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਪੋਸਟਰ ਬਣਾਉਣ ਦੀ ਗਤੀਵਿਧੀ ਕਰਵਾਈ ਗਈ, ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ “ਸਮਝਦਾਰੀ ਦਿਖਾਓ, ਈ-ਵੇਸਟ ਦਾ ਸਹੀ ਨਿਪਟਾਰਾ ਅਪਣਾਓ” ਵਿਸ਼ੇ ’ਤੇ ਲੇਖ ਲਿਖਣ ਦੀ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਈ-ਵੇਸਟ ਦੀ ਛਾਂਟੀ ਅਤੇ ਇਸ ਦੇ ਨਿਪਟਾਰੇ ਸਬੰਧੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਪਾਵਰਪੁਆਇੰਟ ਪੇਸ਼ਕਾਰੀ ਵੀ ਦਿਖਾਈ ਗਈ। ਮੁਹਿੰਮ ਤਹਿਤ ਸਕੂਲ ਵਿੱਚ ਈ-ਵੇਸਟ ਇਕੱਠਾ ਕਰਨ ਲਈ ਵਿਸ਼ੇਸ਼ ਕੋਨਾ ਬਣਾਇਆ ਗਿਆ, ਜਿੱਥੇ ਸੰਗ੍ਰਹਿ ਬਾਕਸ ਰੱਖਿਆ ਗਿਆ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਪੁਰਾਣੇ ਮੋਬਾਈਲ ਫ਼ੋਨ, ਚਾਰਜਰ, ਬੈਟਰੀਆਂ, ਖ਼ਰਾਬ ਤਾਰਾਂ ਅਤੇ ਰਿਮੋਟ ਆਦਿ ਜਮ੍ਹਾਂ ਕਰਵਾ ਕੇ ਉਤਸ਼ਾਹ ਨਾਲ ਯੋਗਦਾਨ ਪਾਇਆ। ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ ਅਤੇ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਈ-ਵੇਸਟ ਇੱਕ ਗੰਭੀਰ ਵਾਤਾਵਰਣਕ ਸਮੱਸਿਆ ਹੈ ਅਤੇ ਅਜਿਹੀਆਂ ਮੁਹਿੰਮਾਂ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਕੱਠੇ ਕੀਤੇ ਗਏ ਈ-ਵੇਸਟ ਨੂੰ ਸੁਰੱਖਿਅਤ ਨਿਪਟਾਰੇ ਲਈ ਅਧਿਕਾਰਤ ਰੀਸਾਈਕਲਰ ਦੇ ਹਵਾਲੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਬਪੁਰਾ ਵਿਖੇ ‘ਟਿੱਕਾ ਭਾਈ ਦੂਜ’ ਸਮਾਗਮ 8 ਤੋਂ 12 ਨਵੰਬਰ ਤੱਕ ਮਨਾਇਆ ਜਾਵੇਗਾ ਅਗਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਕਾਰ ਹਾਦਸਾਗ੍ਰਸਤ, ਪਤੀ-ਪਤਨੀ ਜ਼ਖ਼ਮੀ
Ad Position 24