28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗੁਰਾਇਆ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼

ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ )-ਗੁਰਾਇਆ ਮਾਰਿਕਟ ਕਮੇਟੀ ਅਧੀਨ ਪੈਂਦੀਆਂ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ। ਗੁਰਾਇਆ ਅਤੇ ਇਸ ਆਧੀਨ ਪੈਂਦੀਆਂ ਮੰਡੀਆਂ ’ਚ ਹੁਣ ਤੱਕ ਕਰੀਬ 287178 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਦ ਕਿ ਇਸ ’ਚੋਂ ਚੁਕਾਈ ਸਿਰਫ਼ 139852 ਕੁਇੰਟਲ ਦੀ ਹੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 29-10-2026
ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ )-ਗੁਰਾਇਆ ਮਾਰਿਕਟ ਕਮੇਟੀ ਅਧੀਨ ਪੈਂਦੀਆਂ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ। ਗੁਰਾਇਆ ਅਤੇ ਇਸ ਆਧੀਨ ਪੈਂਦੀਆਂ ਮੰਡੀਆਂ ’ਚ ਹੁਣ ਤੱਕ ਕਰੀਬ 287178 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਦ ਕਿ ਇਸ ’ਚੋਂ ਚੁਕਾਈ ਸਿਰਫ਼ 139852 ਕੁਇੰਟਲ ਦੀ ਹੀ ਹੋਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮਾਰਕਿਟ ਕਮੇਟੀ ਚੈਅਰਮੈਨ ਪ੍ਰਦੀਪ ਦੁੱਗਲ ਅਤੇ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਹ ਖਰੀਦ 293614 ਸੀ । ਉਨ੍ਹਾਂ ਦੱਸਿਆ ਕਿ ਇਹ ਮੌਸਮ ਦੇ ਨਿਰਭਰ ਕਰਦਾ ਹੈ ਪਰ ਇਸ ਵਾਰ ਕਿਸਾਨ ਝੋਨੇ ਦੇ ਝਾੜ ਤੋਂ ਖੁਸ਼ ਹਨ ਅਤੇ ਮੰਡੀਆਂ ’ਚ ਕਮੇਟੀ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗੁਰਾਇਆ ਮੁੱਖ ਮੰਡੀ ’ਚ ਹੁਣ ਤੱਕ 164519 ਕੁਇੰਟਲ ਦੀ ਖਰੀਦ ਹੋਈ ਹੈ ਅਤੇ ਚੁਕਾਈ ਸਿਰਫ਼ 80723 ਕੁਇੰਟਲ ਦੀ ਹੋਈ ਹੈ। ਇਸੇ ਤਰ੍ਹਾਂ ਦੁਸਾਂਝ ਕਲਾਂ ਮੰਡੀ ’ਚ ਹੁਣ ਤੱਕ 60164 ਕੁਇੰਟਲ ਦੀ ਖਰੀਦ ਹੋਈ ਹੈ ਅਤੇ ਚੁਕਾਈ 34530 ਕੁਇੰਟਲ ਦੀ ਹੋਈ ਹੈ। ਰੁੜਕਾ ਕਲਾਂ ’ਚ 46205 ਕੁਇੰਟਲ ਖਰੀਦ ਅਤੇ ਚੁਕਾਈ 23549 ਕੁਇੰਟਲ ਦੀ ਹੋਈ ਹੈ। ਮਨਸੂਰਪੁਰ ਮੰਡੀ ’ਚ 16290 ਕੁਇੰਟਲ ਮੰਡੀ ਦੀ ਖਰੀਦ ਅਤੇ ਚੁਕਾਈ ਸਿਰਫ 1050 ਕੁਇੰਟਲ ਦੀ ਚੁਕਾਈ ਹੋਈ ਹੈ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਸਹੋਤਾ ਅਤੇ ਤ ਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਚੁਕਾਈ ਦੀ ਢਿੱਲੀ ਰਫ਼ਤਾਰ ਕਾਰਨ ਕਿਸਾਨਾਂ ਨੂੰ ਮਜ਼ਬੂਰਨ ਝੋਨੇ ਦੀ ਫ਼ਸਲ ਸੜਕ ਤੇ ਠੇਰੀ ਕਰਕੇ ਵੇਚਣੀ ਪੈ ਰਹੀ ਹੈ ਜਿਸ ਕਾਰਨ ਰਾਹਗੀਰ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਚੁਕਾਈ ਤੇਜ਼ ਕਰਨ ਦੀ ਅਪੀਲ ਕੀਤੀ ਕਿਉਕਿ ਆਉਣ ਵਾਲੇ ਦਿਨਾਂ ’ਚ ਵਿਭਾਗ ਵਲੋ ਮੌਸਮ ਵਿਗੜਨ ਦੀ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀ ਤੀ ਕਿ ਮੰਡੀ ’ਚ ਝੋਨਾ ਸੁਕਾ ਕੇ ਲਿਆਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬੁੱਢਾ ਦਰਿਆ, ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਤੇ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਬਾਰੇ ਕੀਤੀ ਚਰਚਾ ਅਗਲੀ ਖ਼ਬਰ ਦੁਸਾਝਾਂ ਵਾਲਾ ਫਾਟਕ ਕੱਲ੍ਹ ਤੋਂ 5 ਨਵੰਬਰ ਤੱਕ ਬੰਦ
Ad Position 24