29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਤਾਰਪੁਰ ਸ਼ਮਸ਼ਾਨਘਾਟ ’ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਨਹੀਂ ਲੈ ਰਿਹਾ ਕੋਈ ਸਾਰ

ਕਰਤਾਰਪੁਰ, 28 ਅਕਤੂਬਰ (ਭਜਨ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਬੁੱਤਾਂ ਦੀ ਬੇਅਦਬੀ ਨਹੀਂ ਕਰਨ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 29-10-2026
ਕਰਤਾਰਪੁਰ, 28 ਅਕਤੂਬਰ (ਭਜਨ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਬੁੱਤਾਂ ਦੀ ਬੇਅਦਬੀ ਨਹੀਂ ਕਰਨ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਤੇ ਸੱਭਿਆਚਾਰਕ ਕੱਲਬ ਕਰਤਾਰਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਪੁਰੇਵਾਲ ਨੇ ਕਰਦਿਆਂ ਆਖਿਆ ਕਿ ਸਥਾਨਕ ਲੋਕਾਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਵਿੱਚ ਦੱਸਿਆ ਗਿਆ ਹੈ ਕਿ ਕਰਤਾਰਪੁਰ ਸ਼ਮਸ਼ਾਨ ਘਾਟ ਵਿੱਚ ਲਗੇ ਹੋਏ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਬੁੱਤਾਂ ਉਪਰ ਕੂੜਾ ਕਰਕਟ ਕਾਫੀ ਮਾਤਰਾ ਵਿੱਚ ਸੁਟਿਆ ਹੋਇਆ ਹੈ। ਜਿਸ ਸੁਸਾਇਟੀ ਨੇ ਇਹ ਬੁਤ ਲਗਾਏ ਹੋਏ ਹਨ ਉਹਨਾਂ ਨਾਲ ਸੰਪਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਭਾ ਦੇ ਮੈਂਬਰਾਂ ਨੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਆਖਿਆ ਕਿ ਉਸ ਸੁਸਾਇਟੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸ਼ਹੀਦਾਂ ਦੇ ਬੁੱਤ ਲਗਾਏ ਹਨ ਤਾਂ ਉਨ੍ਹਾਂ ਦੀ ਸੁਸਾਇਟੀ ਇੱਕ ਦੋ ਦਿਨ ਦੇ ਅੰਦਰ-ਅੰਦਰ ਉਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ ਨਹੀ ਤਾਂ ਸਾਡਾ ਕਲੱਬ ਕਾਨੂੰਨੀ ਤੌਰ ਤੇ ਇਹਨਾਂ ਬੁੱਤਾਂ ਦੀ ਦੇਖਭਾਲ ਲਈ ਠੋਸ ਕਦਮ ਚੁੱਕੇਗਾ ਅਤੇ ਇਸ ਜਗ੍ਹਾਂ ਤੋਂ ਕਾਨੂੰਨੀ ਤੌਰ ਤੇ ਬੁੱਤ ਕਿਸੇ ਹੋਰ ਜਗ੍ਹਾਂ ਤੇ ਸ਼ਿਫਟ ਕਰ ਦਿੱਤੇ ਜਾਣਗੇ। ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਗੰਦਗੀ 20-25 ਦਿਨਾਂ ਤੋ ਇਸੇ ਤਰ੍ਹਾਂ ਪਈ ਹੋਈ ਹੈ ।ਜਿਸ ਨਾਲ ਸ਼ਹੀਦਾਂ ਦੇ ਸਤਿਕਾਰ ਨੂੰ ਕਾਫ਼ੀ ਠੇਸ ਪਹੁੰਚ ਰਹੀ ਹੈ । ਪ੍ਰਧਾਨ ਚਰਨਜੀਤ ਸਿੰਘ ਪੁਰੇਵਾਲ ਤੇ ਐਡਵੋਕੇਟ ਸ਼ਿਵ ਕੁਮਾਰ ਵਰਮਾ ਨੇ ਆਖਿਆ ਕਿ ਕਲੱਬ ਵਲੋਂ ਸ਼ਹੀਦਾਂ ਦੇ ਸਤਿਕਾਰ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਜੇਕਰ ਉਸ ਸੁਸਾਇਟੀ ਵਲੋਂ ਇਸ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਕਲੱਬ ਆਪਣੇ ਤੌਰ ਤੇ ਬੁੱਤਾਂ ਦੀ ਸੰਭਾਲ ਕਰੇਗਾ ।
Ad Position 22
No active advertisement
ਪਿਛਲੀ ਖ਼ਬਰ ਸੰਤ ਮਹਾਂਪੁਰਸ਼ ਤੇ ਹੋਰ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ ਅਗਲੀ ਖ਼ਬਰ ਨੂਰਮਹਿਲ ਦੀ ਦਾਣਾ ਮੰਡੀ ਗੇਟ ਸਾਹਮਣੇ ਰਸ ਦੇ ਵੇਲਣੇ ਵਾਲਾ ਕਰ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ
Ad Position 24