12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਮਹਿਤਪੁਰ ’ਚ ਫੂਕਿਆ ਪੁਤਲਾ

ਮਹਿਤਪੁਰ, 11 ਸਤੰਬਰ (ਲਖਵਿੰਦਰ ਸਿੰਘ)-ਲੁਧਿਆਣਾ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਰੋਸ ’ਚ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਡਾ. ਅੰਬੇਡਕਰ ਸਭਾਵਾਂ, ਕ੍ਰਿਸ਼ਚੀਅਨ ਸਭਾਵਾਂ ਨੇ ਮਹਿਤਪੁਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮਹਿਤਪੁਰ, 11 ਸਤੰਬਰ (ਲਖਵਿੰਦਰ ਸਿੰਘ)-ਲੁਧਿਆਣਾ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਰੋਸ ’ਚ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਡਾ. ਅੰਬੇਡਕਰ ਸਭਾਵਾਂ, ਕ੍ਰਿਸ਼ਚੀਅਨ ਸਭਾਵਾਂ ਨੇ ਮਹਿਤਪੁਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਬੋਲਦੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਕਸ਼ਮੀਰੀ ਲਾਲ, ਸਮਾਜ ਸੇੇਵੀ ਕਮਲ ਹੀਰ, ਮਾਸਟਰ ਅਵਤਾਰ ਚੰਦ,ਰਾਜ ਕੁਮਾਰ ਚੌਹਾਨ,ਸੰਜੀਵ ਕੁਮਾਰ ਸੋਨੂੰ ਅਤੇ ਯੂਥ ਆਗੂ ਮੰਗਾਂ ਭਲਵਾਨ, ਸੰਦੀਪ ਦੀਪਾ ਨੇ ਕਿਹਾ ਦੇਸ਼ ਵਿਰੋਧੀ ਲੋਕ ਪੰਜਾਬ ਵਿੱਚ ਭਾਈਚਾਰਾਂ ਖ਼ਰਾਬ ਕਰਨਾਂ ਚਾਹੁੰਦੇ ਹਨ । ਉਨਾਂ ਕੋਲੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਵੀ ਨਹੀ ਜ਼ਰੇ ਜਾਂਦੇ ਹਨ । ਇਸ ਤੋ ਪਤਾ ਲੱਗਦਾ ਹੈ ਕਿ ਇਹ ਲੋਕ ਸਾਡੇ ਸਮਾਜ ਤੋ ਕਿੰਨੀ ਨਫ਼ਰਤ ਕਰਦੇ ਹਨ । ਉਨਾਂ ਪੰਜਾਬ ਸਰਕਾਰ ਅਤੇ ਕੇਦਂਰ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਦੋਸ਼ੀਆ ਨੂੰ ਫੜਿਆ ਜਾਵੇ ਅਤੇ ਉਨਾਂ ਤੇ ਸਖ਼ਤ ਕਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਹੋਣ ਤੋ ਬਚਾਇਆ ਜਾ ਸਕੇ, ਜਿਸ ਜਗ੍ਹਾ ਤੇ ਇਹ ਬੇਅਦਬੀ ਹੋਏ ਇਸੇ ਜਗ੍ਹਾ ਤੇ ਦੋ ਮਹੀਨੇ ਪਹਿਲਾ ਸ਼ੀਸੇ ਤੋੜੇ ਅਫ਼ਸੋਸ ਉਸ ਤੋ ਬਾਅਦ ਪ੍ਰਸ਼ਾਸਨ ਨੇ ਇਸ ਦੁਰਘਟਨਾ ਨੂੰ ਅਣਗੋਲਿਆ ਕਰ ਦਿੱਤਾ ਜਿਸ ਦਾ ਨਤੀਜਾ ਇਹ ਨਿਕਿਆ। ਇਸ ਮੌਕੇ ਰਾਜ ਕੁਮਾਰ ਸਹਿਗਲ,ਸਮਾਜ ਸੇਵੀ ਪ੍ਰਸ਼ੋਤਮ ਲਾਲ, ਨਰਿੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਾਬੀ ਮਹਿਤਪੁਰ, ਜੌਨੀ ਮਹੇ, ਰਾਜੂ, ਕਮਲ ਚੌਹਾਨ,ਰ ਜਿੰਦਰ ਚੌਹਾਨ, ਅਸ਼ੋਕ ਹੇਲਣ,ਸੋਮ ਮਹਿਤਪੁਰੀ,ਜੋਨ ਮਸੀਹ, ਸੁਭਾਸ਼ ਪ੍ਰਧਾਨ, ਸੁਨੀਲ ਪ੍ਰਧਾਨ,ਅਜੈ ਕੁਮਾਰ, ਮਨਮੀਤ ਮਹੇੜੂ, ਪਰਮਜੀਤ,ਪ੍ਰਧਾਨ ਸੁਨੀਲ ਕੁਮਾਰ, ਮਹਾਵੀਰ ਨਿੱਕੂ, ਉਮ ਪ੍ਰਕਾਸ਼, ਕਿਸ਼ਨ, ਸਾਹਿਲ, ਵਿਸ਼ਾਲ,ਨਰੇਸ਼ ਕੁਮਾਰ, ਰਾਜੇਸ਼ ਕੁਮਾਰ ਬਾਬਾ, ਮਨਜੀਤ, ਅਮਿਤ, ਰਾਕੇਸ਼, ਸ਼ਾਮ ਸੁੰਦਰ, ਬੀਨਾਂ, ਰੀਨਾਂ, ਰੇਖਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਮਾਲਪੁਰ ਵਿਖੇ ਅਣਪਛਾਤੇ ਗੁੰਡਿਆਂ ਨੇ ਚਾਰਦੀਵਾਰੀ ਢਾਹੀ ਅਗਲੀ ਖ਼ਬਰ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸ਼ਕਤੀ ਸਦਨ ਦਾ ਘਿਰਾਓ
Ad Position 24