ਸ਼ਾਹਕੋਟ, 4 ਅਪ੍ਰੈਲ (ਸੁਖਦੀਪ ਸਿੰਘ)-ਸ਼ਾਹਕੋਟ ਸਬ-ਡਵੀਜ਼ਨ ਦੇ ਐਸ. ਡੀ. ਐਮ. ਆਦਿੱਤਿਆ ਗੁਪਤਾ (ਪੀ. ਸੀ. ਐਸ.) ਕਮਿਸ਼ਨਰ ਜਲੰਧਰ ਡਵੀਜ਼ਨ ਦੇ ਸਟਾਫ਼ ਅਫ਼ਸਰ ਨੇ ਚੰਡੀਗੜ੍ਹ ਗੋਲਫ਼ ਕਲੱਬ ਵਿਖੇ ਹੋਏ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ਼ ਟੂਰਨਾਮੈਂਟ 'ਚ ਓਵਰਆਲ ਟਰਾਫੀ ਜਿੱਤ ਕੇ ਜ਼ਿਲ੍ਹਾ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਹੈ | ਟੂਰਨਾਮੈਂਟ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤੀ ਰਾਜਾਂ ਦੇ 90 ਤੋਂ ਵੱਧ ਸਿਵਲ ਤੇ ਜੁਡੀਸ਼ੀਅਲ ਅਧਿਕਾਰੀਆਂ ਨੇ ਭਾਗ ਲਿਆ | ਸ੍ਰੀ ਆਦਿੱਤਿਆ ਗੁਪਤਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜਿੱਤ ਹਾਸਿਲ ਕੀਤੀ | ਉਨ੍ਹਾਂ ਨੇ ਹਰਿਆਣਾ ਦੇ ਰਾਜਪਾਲ ਸ੍ਰੀ ਅਸ਼ੀਮ ਕੁਮਾਰ ਘੋਸ਼ ਕੋਲੋਂ ਜੇਤੂ ਟਰਾਫੀ ਹਾਸਿਲ ਕੀਤੀ, ਜਿਨ੍ਹਾਂ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ | ਇਹ ਪ੍ਰਾਪਤੀ ਹਾਸਲ ਕਰਨ ਤੋਂ ਬਾਅਦ ਐਸ. ਡੀ. ਐਮ. ਆਦਿੱਤਿਆ ਗੁਪਤਾ ਨੇ ਡਵੀਜ਼ਨਲ ਕਮਿਸ਼ਨਰ ਜਲੰਧਰ ਸ੍ਰੀ ਰਾਮਵੀਰ ਤੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਐਸ. ਡੀ. ਐਮ. ਗੁਪਤਾ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਰੋਜ਼ਾਨਾ ਦੇ ਜੀਵਨ 'ਚ ਖੇਡਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਸ੍ਰੀ ਗੁਪਤਾ ਪਿੱਛਲੇ 15 ਸਾਲਾਂ ਤੋਂ ਇੰਡੀਅਨ ਨੈਸ਼ਨਲ ਗੋਲਫ ਟੂਰਨਾਮੈਂਟ 'ਚ ਖੇਡ ਰਹੇ ਹਨ | ਵਰਤਮਾਨ 'ਚ ਉਨ੍ਹਾਂ ਦਾ ਨਾਂਅ ਇੰਡੀਅਨ ਗੋਲਫ ਯੂਨੀਅਨ ਵਲੋਂ ਜਾਰੀ ਰਾਸ਼ਟਰੀ ਐਮਾਚਰ ਖਿਡਾਰੀਆਂ ਦੀ ਮੈਰਿਟ ਸੂਚੀ 'ਚ ਸ਼ਾਮਿਲ ਹੈ | ਐਸ. ਡੀ. ਐਮ. ਆਦਿੱਤਿਆ ਗੁਪਤਾ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਇੰਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਥਿੰਦ, ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ, ਪਿ੍ੰਸੀਪਲ ਜਸਪਾਲਜੀਤ ਕੌਰ, ਅਜ਼ਾਦ ਸਿੰਘ ਸਚਦੇਵਾ ਸੈਕਟਰੀ ਇੰਪਲਾਈਜ਼ ਕਲੌਨੀ ਵੈਲਫੇਅਰ ਸੁਸਾਇਟੀ, ਸੀ. ਐਚ. ਟੀ. ਸੁਰਿੰਦਰ ਵਿੱਗ, ਰਮਨ ਗੁਪਤਾ ਪ੍ਰਧਾਨ ਰੈਡ ਰਿਬਨ ਕਲੱਬ, ਅੰਕਿਤ ਗੁਪਤਾ ਸਟੈਨੋ, ਮੁਖਤਿਆਰ ਸਿੰਘ, ਅਮਨ ਮਹਾਜਨ, ਅਭਿਸ਼ੇਕ ਆਰ. ਸੀ. ਕਲਰਕ, ਪਰਮਿੰਦਰ ਸਿੰਘ ਕਲਰਕ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ |