08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਐਲ. ਪੀ. ਯੂ. ਵਿਖੇ ਸਾਬਕਾ ਵਿਦਿਆਰਥੀਆਂ ਦੇ ਸਵਾਗਤ 'ਚ ਸ਼ਾਨਦਾਰ ਸਮਾਰੋਹ

Ad Position 21
No active advertisement
ਅਜੀਤ ਡੈਸਕ 07-04-2026
ਜਲੰਧਰ, 6 ਅਪ੍ਰੈਲ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਆਪਣੇ ਸਾਬਕਾ ਵਿਦਿਆਰਥੀਆਂ ਦੇ ਸਵਾਗਤ ਲਈ ਇਕ ਸ਼ਾਨਦਾਰ ਸਮਾਰੋਹ 'ਐਲੂਮਨੀ ਹੋਮਕਮਿੰਗ 2026' ਕਰਵਾਇਆ, ਜਿਸ 'ਚ 145 ਤੋਂ ਵੱਧ ਦੇਸ਼ਾਂ ਦੇ 1.75 ਲੱਖ ਦੇ ਕਰੀਬ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ | ਇਹ ਸਾਬਕਾ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਦੁਬਾਰਾ ਜੁੜੇ ਤੇ ਆਪਣੇ ਵਿਦਿਆਰਥੀ ਦਿਨਾਂ ਦੇ ਖਾਸ ਪਲਾਂ ਨੂੰ ਮੁੜ ਜੀਵਿਆ | ਉੱਤਰੀ ਅਮਰੀਕਾ ਅਤੇ ਯੂਰਪ ਤੋਂ ਮੱਧ ਪੂਰਬ ਅਤੇ ਆਸਟ੍ਰੇਲੀਆ ਤੱਕ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹੋਏ ਐਲ. ਪੀ. ਯੂ. ਦੇ ਸਾਬਕਾ ਵਿਦਿਆਰਥੀ ਅੱਜ ਵਿੱਤ, ਤਕਨਾਲੋਜੀ, ਸਿਹਤ ਸੰਭਾਲ, ਉੱਦਮਤਾ, ਸਿੱਖਿਆ ਤੇ ਜਨਤਕ ਸੇਵਾ ਵਰਗੇ ਖੇਤਰਾਂ ਵਿਚ ਆਪਣੀ ਪਛਾਣ ਬਣਾ ਰਹੇ ਹਨ ¢ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਅਸ਼ੋਕ ਮਿੱਤਲ, ਸੰਸਥਾਪਕ ਚਾਂਸਲਰ, ਐਲ. ਪੀ. ਯੂ. ਤੇ ਸੰਸਦ ਮੈਂਬਰ (ਰਾਜ ਸਭਾ) ਨੇ ਕਿਹਾ ਕਿ ਇਸ ਸ਼ਾਨਦਾਰ ਵਿਸ਼ਵ ਵਿਆਪੀ ਭਾਈਚਾਰੇ ਨੂੰ ਇਕੱਠੇ ਹੁੰਦੇ ਦੇਖਣਾ ਸਾਨੂੰ ਇਕ ਵਾਰ ਫਿਰ ਉਨ੍ਹਾਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਲਈ ਐਲ. ਪੀ. ਯੂ. ਸੱਚਮੁੱਚ ਖੜ੍ਹਾ ਹੈ ¢ ਸਾਡੇ ਸਾਬਕਾ ਵਿਦਿਆਰਥੀ ਨਾ ਸਿਰਫ਼ ਆਪਣੇ ਲਈ ਸਫਲ ਕਰੀਅਰ ਬਣਾ ਰਹੇ ਹਨ, ਸਗੋਂ ਵੱਖ-ਵੱਖ ਖੇਤਰਾਂ ਨੂੰ ਵੀ ਆਕਾਰ ਦੇ ਰਹੇ ਹਨ | ਐਲ. ਪੀ. ਯੂ. ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਨਾ ਯੂਨੀਵਰਸਿਟੀ ਲਈ ਬਹੁਤ ਖੁਸ਼ੀ 'ਤੇ ਮਾਣ ਦੀ ਗੱਲ ਹੈ ਤੇ ਇਹ ਕੈਂਪਸ ਹਮੇਸ਼ਾ ਤੁਹਾਡਾ ਰਹੇਗਾ | ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਸਾਡੇ ਸਾਬਕਾ ਵਿਦਿਆਰਥੀ ਹੀ ਨਹੀਂ ਹੋ, ਸਗੋਂ ਸਾਡੇ ਵਿਸਤਿ੍ਤ ਪਰਿਵਾਰ ਦਾ ਹਿੱਸਾ ਹੋ | ਇਸ ਸਾਲ ਐਲ. ਪੀ. ਯੂ. ਨੇ 'ਐਲੂਮਨੀ ਐਂਟਰਪ੍ਰਾਈਜ਼ ਸ਼ੋਅਕੇਸ' ਲਾਂਚ ਕੀਤਾ ਹੈ | ਇਸ ਦਾ ਮੁੱਖ ਉਦੇਸ਼ ਸਾਬਕਾ ਵਿਦਿਆਰਥੀਆਂ ਦੁਆਰਾ ਸ਼ੁਰੂ ਕੀਤੇ ਗਏ ਸਟਾਰਟਅੱਪਸ ਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਤੇ ਮਜ਼ਬੂਤ ਕਰਨਾ ਹੈ ¢ ਸਾਬਕਾ ਵਿਦਿਆਰਥੀਆਂ ਨੇ ਵਿਸ਼ੇਸ਼ ਸਟਾਲਾਂ ਰਾਹੀਂ ਆਪਣੇ ਉੱਦਮਾਂ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਪੰਕਜ ਪਾਸਵਾਨ ਦੀ ਅਲਫ਼ਾ ਕਲੀਨਿਕਲ ਲੈਬਾਰਟਰੀ, ਮਨਮੀਤ ਕÏਰ ਦੀ ਦ ਵੂਲੀ ਅਫੇਅਰਜ਼, ਯਸ਼ਿਕਾ ਜੈਨ ਦੀ ਨਮੋ ਜਵੈਲਰਜ਼, ਖਾਨ ਕੇਸਰ ਕਸ਼ਮੀਰੀ ਡਰਾਈ ਫਰੂਟ ਮਾਰਟ, ਗੁਰਪ੍ਰੀਤ ਕÏਰ ਦੀ ਦ ਸਟਾਈਲ ਸਟੋਰ ਸ਼ੀ ਕਨੈਕਟ ਤੇ ਅਮਰਜੋਤ ਸਿੰਘ ਦੀ ਐਡਮਸਟ ਸ਼ਾਮਿਲ ਹਨ | ਇਸ ਮੌਕੇ ਐਲ. ਪੀ. ਯੂ. ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਤੇ ਯੋਗਦਾਨ ਲਈ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਸਨਮਾਨਿਤ ਕੀਤੇ ਗਏ ਵਿਅਕਤੀਆਂ 'ਚ ਓਰੇਕਲ ਡਾਇਰੈਕਟਰ ਅਮਨਦੀਪ ਸਿੰਘ ਭੱਟੀ (2002–2006), ਸਾਇਟੀਵਾ ਸਾਇੰਟਿਸਟ ਰੁਚੀ ਸ਼ਰਮਾ (2011–2013), ਈਵਾਈ ਪਾਰਥੇਨਨ ਦੇ ਉਪ ਪ੍ਰਧਾਨ ਅਮਨ ਦੁੱਗਲ (2011–2015), ਬਿਬਿਨ ਬਾਬੂ (2011–2013), ਪ੍ਰਸਿੱਧ ਪੋਲੀਵੁੱਡ ਅਦਾਕਾਰਾ ਸਨੇਹਾ ਸਿੰਘ ਤੇ ਸੁੰਦਰਤਾ ਮੁਕਾਬਲੇ ਦੀ ਖਿਤਾਬਧਾਰੀ ਸੋਮਾ ਸ਼ਿਵਾਂਗੀ (2016–2019) ਸ਼ਾਮਿਲ ਸਨ | ਇਸ ਮੌਕੇ ਐਲਪੀਯੂ ਦੇ ਸਾਬਕਾ ਵਿਦਿਆਰਥੀ ਡਾ. ਸਮਿ੍ਤੀ ਸੰਬਿਆਲ ਤੇ ਡਾ. ਸੰਦੀਪ ਕੁਮਾਰ ਨੇ ਆਪਣੀ ਕਿਤਾਬ 'ਡੀਅਰ ਫਿਊਚਰ-ਲੈਸਨਜ਼ ਵੀ ਵਿਸ਼ ਵੀ ਹੈਡ ਲਰਨਡ ਏਅਰਲੀ' ਲਾਂਚ ਕੀਤੀ | ਸਾਬਕਾ ਵਿਦਿਆਰਥੀ ਸ਼ਿਲਪਾ ਮਿਗਲਾਨੀ ਦੀ ਅਗਵਾਈ ਵਿਚ ਸ਼ੀ ਕਨੈਕਟ ਜਲੰਧਰ ਚੈਪਟਰ ਦੀ ਸ਼ੁਰੂਆਤ ਵੀ ਹੋਈ | ਕਾਮੇਡੀਅਨ ਇੰਦਰ ਸਾਹਨੀ ਨੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦਫ਼ਤਰ ਪਹੁੰਚੇ ਮੁੱਖ ਚੌਕਸੀ ਅਫ਼ਸਰ ਓ. ਐਂਡ ਐਮ. ਵਿਭਾਗ ਦੀਆਂ ਸ਼ਿਕਾਇਤਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ
Ad Position 24