08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ

Ad Position 21
No active advertisement
ਅਜੀਤ ਡੈਸਕ 07-04-2026
ਜਲੰਧਰ, 6 ਅਪ੍ਰੈਲ (ਐੱਮ. ਐੱਸ. ਲੋਹੀਆ)-ਸ਼ਾਮ ਸਮੇਂ ਘਰ ਦੇ ਬਾਹਰ ਬੈਠੀ ਅਰਬਨ ਸਟੇਟ ਫੇਜ਼-2 ਦੀ ਰਹਿਣ ਵਾਲੀ ਬਜ਼ਰੁਗ ਔਰਤ ਤੋਂ ਪਾਣੀ ਮੰਗਣ ਦੇ ਬਹਾਨੇ ਲੁਟੇਰੇ ਉਸ ਦੇ ਕੰਨਾਂ 'ਚ ਪਾਈਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ | ਵਾਰਦਾਤ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਪੀੜਤਾ ਲੀਲਾਵਤੀ ਨੇ ਜਾਣਕਾਰੀ ਦਿੱਤੀ ਕਿ ਸ਼ਾਮ ਕਰੀਬ 7.15 ਵਜੇ ਉਹ ਘਰ ਦੇ ਬਾਹਰ ਕੁਰਸੀਆਂ ਡਾਹ ਕੇ ਆਪਣੀ ਗੁਆਂਢਣ ਦੇ ਨਾਲ ਬੈਠੀ ਹੋਈ ਸੀ | ਇਸ ਦੌਰਾਨ ਐਕਟਿਵਾ 'ਤੇ ਦੋ ਨੌਜਵਾਨ ਆਏ ਤੇ ਕੁਝ ਦੂਰੀ 'ਤੇ ਖੜ੍ਹੇ ਹੋ ਗਏ, ਪਿੱਛੇ ਬੈਠਾ ਨੌਜਵਾਨ ਉਨ੍ਹਾਂ ਦੇ ਕੋਲ ਆ ਕੇ ਪੀਣ ਲਈ ਪਾਣੀ ਦੀ ਮੰਗ ਕਰਨ ਲੱਗਾ | ਹਾਲੇ ਉਹ ਗੱਲ ਕਰ ਹੀ ਰਿਹਾ ਸੀ ਕਿ ਇਸੇ ਦੌਰਾਨ ਲੁਟੇਰੇ ਨੇ ਉਸ ਦੇ ਕੰਨਾਂ 'ਚ ਪਾਈਆਂ ਵਾਲੀਆਂ ਝਪਟ ਲਈਆਂ ਅਤੇ ਭੱਜ ਕੇ ਪਹਿਲਾਂ ਤੋਂ ਸਟਾਰਟ ਐਕਟਿਵਾ 'ਤੇ ਬੈਠੇ ਆਪਣੇ ਸਾਥੀ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੀਰਤਨ ਸਮਾਗਮ ਅੱਜ ਅਗਲੀ ਖ਼ਬਰ ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ
Ad Position 24