ਜਲੰਧਰ, 6 ਅਪ੍ਰੈਲ (ਡਾ. ਜਤਿੰਦਰ ਸਾਬੀ)-ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ (ਸਾਬਕਾ ਆਈ. ਆਰ. ਐਸ.) ਦਾ ਮੈਲਬੋਰਨ ਯੂਨਾਇਟਿਡ ਹਾਕੀ ਕਲੱਬ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਵਿੰਕੋ ਸਿੰਘ ਕੋਚ, ਚਰਨਪ੍ਰੀਤ ਸਿੰਘ ਉਪ ਪ੍ਰਧਾਨ, ਗੁਰਜੀਤ ਸਿੰਘ ਪੱਟੀ ਕੌਮਾਂਤਰੀ ਹਾਕੀ ਖਿਡਾਰੀ, ਬਿਕਰਮਜੀਤ ਸਿੰਘ ਪ੍ਰਧਾਨ ਮੈਲਬੋਰਨ ਸਿੱਖ ਯੂਨਾਇਟਿਡ ਹਾਕੀ ਕਲੱਬ, ਵਸੀਮ ਅਹਿਮਦ ਉਲੰਪੀਅਨ, ਦਮਨ ਅਰਨੇਜਾ ਹਾਕੀ ਖਿਡਾਰੀ, ਸ਼ਮਸ਼ੇਰ ਸਿੰਘ ਕੌਮਾਂਤਰੀ ਹਾਕੀ ਖਿਡਾਰੀ, ਸੰਦੀਪ ਪੱਟੀ ਕੌਮਾਂਤਰੀ ਹਾਕੀ ਖਿਡਾਰੀ, ਸਰਬਪ੍ਰੀਤ (ਵਿਸ਼ਵ ਚੈਂਪੀਅਨ ਬਾਡੀ ਬਿਲਡਰ) ਤਰਨਜੀਤ ਸਿੰਘ ਗਿੱਲ ਜਨਰਲ ਸਕੱਤਰ, ਤਜਿੰਦਰ ਸਿੰਘ ਤੇ ਨਰਾਇਣ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |