08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਿਜਲੀ ਨਿਗਮ 90 ਫ਼ੀਸਦੀ ਘਰੇਲੂ ਖ਼ਪਤਕਾਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਮੁਨਾਫ਼ੇ ਵਿਚ-ਮੁੱਖ ਮੰਤਰੀ <br/>

Ad Position 21
No active advertisement
ਅਜੀਤ ਡੈਸਕ 07-04-2026

ਕਿਹਾ, ਸਾਡੀ ਸਰਕਾਰ ਨੇ ਬਿਨਾਂ ਕੱਟ ਸਾਰੇ ਵਰਗਾਂ ਨੂੰ ਦਿੱਤੀ ਬਿਜਲੀ-ਖੇਤੀ ਖੇਤਰ ਨੂੰ ਵੀ 90 ਫ਼ੀਸਦੀ ਸਪਲਾਈ ਦਿਨ ਵੇਲੇ
ਚੰਡੀਗੜ੍ਹ, 6 ਅਪ੍ਰੈਲ (ਹਰਕਵਲਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਥੇ ਦੱਸਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਬਿਜਲੀ ਨਿਗਮ ਵਲੋਂ ਰਾਜ ਦੇ 90 ਫ਼ੀਸਦੀ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਿੱਤੇ ਜਾਣ ਦੇ ਬਾਵਜੂਦ ਬਿਜਲੀ ਨਿਗਮ ਮੁਨਾਫ਼ੇ ਵਿਚ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਬਹੁਤ ਸਾਰੇ ਪੁਰਾਣੇ ਬਿਜਲੀ ਦੇ ਨਾਜਾਇਜ਼ ਬਿੱਲ ਮੁਆਫ਼ ਵੀ ਕੀਤੇ ਗਏ ਅਤੇ ਘਰੇਲੂ ਖਪਤਕਾਰਾਂ ਨੂੰ ਦੋ ਮਹੀਨੇ ਲਈ 600 ਯੂਨਿਟ ਮੁਆਫ਼ ਵੀ ਕੀਤੇ ਗਏ | ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਵਿਚ 8,014 ਸਿੱਧੀਆਂ ਭਰਤੀਆਂ ਕੀਤੀਆਂ ਗਈਆਂ ਅਤੇ 1579 ਭਰਤੀਆਂ ਤਰਸ ਦੇ ਆਧਾਰ 'ਤੇ ਹੋਈਆਂ, ਜਦੋਂ ਕਿ 1750 ਅਸਾਮੀਆਂ ਲਈ ਜਾਰੀ ਭਰਤੀ ਪ੍ਰਕਿਰਿਆ ਮਈ 2026 ਤੱਕ ਪੂਰੀ ਹੋ ਜਾਵੇਗੀ | ਮੁੱਖ ਮੰਤਰੀ ਦਾਅਵਾ ਕੀਤਾ ਕਿ ਜੀ.ਵੀ.ਕੇ. ਗੋਇੰਦਵਾਲ ਸਾਹਿਬ ਵਿਖੇ ਖਰੀਦੇ ਗਏ ਥਰਮਲ ਪਲਾਂਟ ਦੀ ਖਰੀਦ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਕੀਤੀ ਗਈ ਜਦੋਂ ਇਸ ਵੇਲੇ ਨਵਾਂ ਪਲਾਂਟ ਲਗਾਉਣ ਦੀ ਲਾਗਤ 8 ਕਰੋੜ ਰੁਪਏ ਮੈਗਾਵਾਟ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਪਛਵਾੜਾ ਕੋਲ ਖਾਣ ਚਾਲੂ ਕਰਕੇ 70 ਲੱਖ ਟਨ ਕੋਲਾ ਕੱਢਣ ਦਾ ਟੀਚਾ ਪੂਰਾ ਕੀਤਾ ਅਤੇ ਤਿੰਨ ਸਾਲਾਂ ਵਿਚ ਸਰਕਾਰ ਦਾ 1462 ਕਰੋੜ ਰੁਪਇਆ ਬਚਾਇਆ ਹੈ | ਉਨ੍ਹਾਂ ਨੇ ਦੱਸਿਆ ਕਿ ਅੱਜ ਰੂਪਨਗਰ ਥਰਮਲ ਲਈ 41 ਦਿਨ, ਲਹਿਰਾ ਮੁਹੱਬਤ ਥਰਮਲ ਲਈ 37 ਦਿਨ ਅਤੇ ਗੋਇੰਦਵਾਲ ਥਰਮਲ ਲਈ 32 ਦਿਨਾਂ ਦਾ ਕੋਲੇ ਦਾ ਭੰਡਾਰ ਮੌਜੂਦ ਹੈ | ਉਨ੍ਹਾਂ ਕਿਹਾ ਕਿ 5192 ਕਰੋੜ ਦੀ ਲਾਗਤ ਵਾਲਾ ਸ਼ਾਹਪੁਰ ਕੰਡੀ ਪ੍ਰਾਜੈਕਟ ਮਈ 2026 'ਚ ਸ਼ੁਰੂ ਹੋ ਜਾਵੇਗਾ | ਇਸ ਮੌਕੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੋਲਰ ਰਾਹੀਂ ਰਾਜ ਵਿਚ ਬਿਜਲੀ ਉਤਪਾਦਨ 20 ਫ਼ੀਸਦੀ ਹੈ, ਪਰ ਅਗਲੇ 6 ਸਾਲਾਂ ਵਿਚ ਰਾਜ ਨੂੰ 80 ਫ਼ੀਸਦੀ ਬਿਜਲੀ ਗੈਰ-ਰਵਾਇਤੀ ਸਰੋਤਾਂ ਨੂੰ ਮਿਲੇਗੀ | ਉਨ੍ਹਾਂ ਦੱਸਿਆ ਕਿ ਸੋਲਰ ਤੋਂ ਇਸ ਵੇਲੇ ਬਿਜਲੀ 2 ਰੁਪਏ 33 ਪੈਸੇ 'ਚ ਮਿਲ ਰਹੀ ਹੈ | ਮੁੱਖ ਮੰਤਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸਰਕਾਰ ਵਲੋਂ ਖੇਤੀ ਖੇਤਰ ਲਈ ਬਿਜਲੀ ਦੀਆਂ ਤਾਰਾਂ ਜ਼ਮੀਨ ਹੇਠਾਂ ਕਰਨ ਲਈ ਤਜਰਬੇ ਵਜੋਂ ਜੋ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਉਸ ਦੇ ਨਤੀਜੇ ਵੇਖਣ ਤੋਂ ਬਾਅਦ ਇਸ ਨੂੰ ਸੂਬੇ ਭਰ ਵਿਚ ਲਾਗੂ ਕੀਤਾ ਜਾਵੇਗਾ | ਬਠਿੰਡਾ ਵਿਖੇ ਥਾਣੇ ਦਾ ਸਮੁੱਚਾ ਅਮਲਾ ਬਦਲਣ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਸਰਪੰਚਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ | ਅੱਜ ਜਲੰਧਰ ਵਿਖੇ ਬੰਬ ਦੀ ਮਿਲੀ ਧਮਕੀ ਸੰਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਅਜਿਹੀ ਧਮਕੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੁਲਿਸ 'ਚ ਵੀ ਨਵੀਨਤਾ ਤਕਨਾਲੋਜੀ ਲਾਗੂ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਮੌਜੂਦਾ ਬਿਜਲੀ ਸਬਸਿਡੀ ਜਾਰੀ ਰਹੇਗੀ, ਪਰ ਖ਼ਪਤਕਾਰਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਦੇਣ ਦੀ ਕੋਈ ਤਜਵੀਜ਼ ਨਹੀਂ | ਉਨ੍ਹਾਂ ਕਿਹਾ ਕਿ ਬਿਜਲੀ ਖਪਤ ਵਧਣ ਵਾਲੇ ਦਿਨਾਂ ਦੌਰਾਨ ਵੀ ਨਾ ਮਗਰਲੇ 2-3 ਸਾਲਾਂ ਦੌਰਾਨ ਕੋਈ ਕੱਟ ਲੱਗੇ ਹਨ ਅਤੇ ਨਾ ਹੀ ਅੱਗੋਂ ਹੀ ਲੱਗਣਗੇ | ਉਨ੍ਹਾਂ ਪੰਜਾਬ ਦੇ ਉਨ੍ਹਾਂ ਕਿਸਾਨਾਂ ਜੋ ਬਿਜਲੀ ਸਬਸਿਡੀ ਦਾ ਫਾਇਦਾ ਲੈ ਰਹੇ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੇ ਟਿਊਬਵੈੱਲ 'ਤੇ 4-4 ਰੁੱਖ ਲਗਾਉਣ ਅਤੇ ਆਬੋ ਹਵਾ ਨੂੰ ਸਾਫ਼ ਕਰਨ ਵਿਚ ਹਿੱਸਾ ਪਾਉਣ | ਇਕ ਸਵਾਲ ਦੇ ਜਵਾਬ ਵਿਚ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਦੇਸ਼ ਦੇ ਦੋ ਰਾਜਾਂ ਉੜੀਸਾ ਅਤੇ ਗੁਜਰਾਤ ਨੂੰ ਛੱਡ ਕੇ ਪੰਜਾਬ ਵਿਚ ਸਨਅਤਾਂ ਲਈ ਬਿਜਲੀ ਸਭ ਤੋਂ ਸਸਤੀ ਹੈ | ਉਨ੍ਹਾਂ ਕਿਹਾ ਕਿ ਰਾਜ ਦੇ 126 ਸਬ-ਡਿਵੀਜ਼ਨਾਂ 'ਚ ਲਟਕਦੀਆਂ ਤਾਰਾਂ ਖ਼ਤਮ ਕਰਨ ਲਈ ਟੈਂਡਰ ਲੱਗ ਰਹੇ ਹਨ |
ਬੇਮੌਸਮੇ ਮੀਂਹ ਕਾਰਨ ਖਰਾਬ ਹੋਈ ਕਣਕ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਹਾਲ ਹੀ 'ਚ ਮੀਂਹ ਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫ਼ਸਲਾਂ ਨੂੰ ਲੈ ਕੇ ਚਿੰਤਾਵਾਂ 'ਚ ਡੁੱਬੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਕਸਦ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੀ ਫ਼ਸਲਾਂ ਦੇ ਖਰਾਬੇ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਤੋਂ ਬਾਅਦ ਨਿਯਮਾਂ ਅਨੁਸਾਰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਸੱਦੀ 'ਪੰਥਕ ਇਕੱਤਰਤਾ' ਦੌਰਾਨ ਅਹਿਮ ਗੁਰਮਤਾ <br/>
Ad Position 24