ਜਲੰਧਰ, 6 ਅਪ੍ਰੈਲ (ਜਸਪਾਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ | ਜਿਸ 'ਚ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਉੱਘੇ ਆਗੂ ਤੇ ਸਮਾਜ ਸੇਵਕ ਮਨੀਸ਼ ਗਿੱਲ ਸਮੇਤ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ | ਇਸ ਮੌਕੇ ਡਾ. ਅੰਬੇਡਕਰ ਜੈਅੰਤੀ ਮਨਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ 14 ਅਪ੍ਰੈਲ ਨੂੰ ਜ਼ਿਲ੍ਹਾ ਅਕਾਲੀ ਦਲ ਤੇ ਐਸ. ਸੀ. ਵਿੰਗ ਵਲੋਂ ਸਾਂਝੇ ਤੌਰ 'ਤੇ ਮੋਟਰਸਾਈਕਲ ਸਕੂਟਰ ਰੈਲੀ ਕੱਢੇ ਜਾਣ ਦਾ ਫੈਸਲਾ ਕੀਤਾ | ਇਸ ਸੰਬੰਧੀ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਡੀ. ਸੀ. ਕੰਪਲੈਕਸ ਤੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਮਲਾਵਾ ਭੇਟ ਕਰਨ ਉਪਰੰਤ ਇਕਬਾਲ ਸਿੰਘ ਢੀਂਡਸਾ ਤੇ ਮਨੀਸ਼ ਗਿੱਲ ਦੀ ਅਗਵਾਈ ਹੇਠ ਕੱਢੀ ਜਾਵੇਗੀ | ਇਹ ਰੈਲੀ ਡੀ. ਸੀ. ਕੰਪਲੈਕਸ ਤੋਂ ਆਰੰਭ ਹੋ ਕਰਕੇ ਕਚਹਿਰੀ ਚੌਕ, ਬੀ. ਐਮ. ਸੀ. ਚੌਕ, ਨਾਮਦੇਵ ਚੌਕ, ਪ੍ਰੈੱਸ ਕਲੱਬ, ਪੀ. ਐਨ. ਬੀ. ਚੌਕ ਕੰਪਨੀ ਬਾਗ ਭਗਵਾਨ ਵਾਲਮੀਕਿ ਚੌਕ, ਜਯੋਤੀ ਚੌਕ ਅੱਡਾ ਬਸਤੀਆਂ ਫੁੱਟਬਾਲ ਚੌਕ ਤੋਂ ਹੁੰਦਾ ਹੋਇਆ ਨਕੋਦਰ ਚੌਕ ਵਿਖੇ ਜਾ ਕੇ ਸਮਾਪਤ ਹੋਵੇਗਾ | ਮੀਟਿੰਗ ਉਪਰੰਤ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਵਫ਼ਦ ਮਿਲਿਆ ਤੇ ਰੈਲੀ ਸੰਬੰਧੀ ਪੱਤਰ ਸੌਂਪਿਆ | ਇਸ ਮੌਕੇ ਯੂਥ ਅਕਾਲੀ ਆਗੂ ਅੰਮਿ੍ਤਬੀਰ ਸਿੰਘ ਲੂਥਰਾ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਪ੍ਰਮਜੀਤ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਜੱਜ, ਹਰਦੀਪ ਸਿੰਘ ਰਿੰਪੀ, ਗੋਰਵ ਭਗਤ, ਅਮਿਤ ਕੁਮਾਰ, ਪਿ੍ੰਸ ਠੁਕਰਾਲ, ਗੋਲਡੀ, ਅਰਜਨ ਬੈਹਲ, ਜੀਵਨਜੋਤ ਸਿੰਘ, ਭੁਪਿੰਦਰ ਪਾਲ ਸਿੰਘ ਬਿੱਟੂ, ਤਜਿੰਦਰ ਸਿੰਘ,ਕਮਲ, ਰਿੱਕੀ ਲੂਥਰ, ਬਲਬੀਰ ਸਿੰਘ ਖੱਖ ਆਦਿ ਹਾਜ਼ਰ ਸਨ |