11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹਾਇਅਰ ਇੰਡੀਆ ਵਲੋਂ ਏਆਈ-ਐਟਮੋਐਕਸ ਨਾਲ ਚੱਲਣ ਵਾਲਾ ਡੇਜ਼ਰਟ ਰੋਜ਼ ਸੁਪਰ ਹੈਵੀ ਡਿਊਟੀ ਏਅਰ ਕੰਡੀਸ਼ਨਰ ਲਾਂਚ <br/>

Ad Position 21
No active advertisement
ਅਜੀਤ ਡੈਸਕ 08-04-2026
ਜਲੰਧਰ, 7 ਅਪ੍ਰੈਲ (ਅ.ਬ.)-ਹਾਇਅਰ ਅਪਲਾਇੰਸਿਜ਼ ਇੰਡੀਆ, ਜੋ ਪਿਛਲੇ 17 ਸਾਲਾਂ ਤੋਂ ਦੁਨੀਆ ਦਾ ਨੰਬਰ 1 ਮੇਜਰ ਅਪਲਾਇੰਸ ਬ੍ਰਾਂਡ ਹੈ, ਨੇ ਆਪਣੇ ਡੇਜ਼ਰਟ ਰੋਜ਼ ਸੁਪਰ ਹੈਵੀ ਡਿਊਟੀ ਏਅਰ ਕੰਡੀਸ਼ਨਰ ਦੀ ਲਾਂਚ ਨਾਲ ਕਲਾਈਮਟ-ਰੇਡੀ ਇਨੋਵੇਸ਼ਨ 'ਚ ਨਵਾਂ ਮਿਆਰ ਸਥਾਪਤ ਕੀਤਾ ਹੈ | ਇਹ ਨਵਾਂ ਪ੍ਰੀਮੀਅਮ ਰੇਂਜ ਏਆਈ-ਐਟਮੋਐਕਸ ਨਾਲ ਪਾਵਰਡ ਹੈ ਅਤੇ ਸ਼ਾਨਦਾਰ ਕੂਲਿੰਗ ਅਤੇ ਉੱਚ ਪ੍ਰਦਰਸ਼ਨ ਦੀ ਪੇਸ਼ਕਸ਼ ਕਰਦਾ ਹੈ | ਜਿਵੇਂ ਭਾਰਤ ਵਿੱਚ ਗਰਮੀ ਦਾ ਮੌਸਮ ਲੰਮਾ ਅਤੇ ਕਠਿਨ ਹੋ ਰਿਹਾ ਹੈ, ਇਹ ਨਵੀਂ ਰੇਂਜ ਉੱਚ ਤਾਪਮਾਨਾਂ 'ਚ ਵੀ ਭਰੋਸੇਯੋਗ ਪ੍ਰਦਰਸ਼ਨ ਦੇਣ ਲਈ ਡਿਜ਼ਾਇਨ ਕੀਤੀ ਗਈ ਹੈ | ਡੇਜ਼ਰਟ ਰੋਜ਼ ਨਾਲ, ਹਾਇਅਰ ਨੇ ਮਜ਼ਬੂਤੀ ਅਤੇ ਅਗਲੀ ਪੀੜ੍ਹੀ ਦੀ ਸਮਾਰਟ ਕੂਲਿੰਗ ਨੂੰ ਇਕੱਠੇ ਕਰਕੇ ਨਵੇਂ ਆਰਾਮ ਦੀ ਪਰਿਭਾਸ਼ਾ ਦਿੱਤੀ ਹੈ | ਡੇਜ਼ਰਟ ਰੋਜ਼ਏਅਰ ਕੰਡੀਸ਼ਨਰ ਹਾਇਅਰ ਦੀ ਸਮਾਰਟ ਅਤੇ ਨਵੀਂ ਪੀੜ੍ਹੀ ਦੀ ਕੂਲਿੰਗ ਪ੍ਰਤੀ ਵਚਨਬੱਧਤਾ ਦਾ ਉਦਾਹਰਨ ਹਨ | ਇਸ ਵਿੱਚ ਏਆਈ ਮਨੁੱਖੀ ਖੋਜ ਵਰਗੇ ਅਡਵਾਂਸ ਸੈਂਸਰ ਹਨ, ਜੋ ਕਮਰੇ 'ਚ ਮੌਜੂਦਗੀ ਨੂੰ ਪਛਾਣ ਕੇ ਆਪਣੇ ਆਪ ਅਨਰਜੀ ਸੇਵਿੰਗ ਮੋਡ ਵਿੱਚ ਚਲੇ ਜਾਂਦੇ ਹਨ, ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਬਿਨਾਂ ਆਰਾਮ 'ਤੇ ਅਸਰ ਪਾਏ | ਇਹ ਸਮਾਰਟ ਤਕਨੀਕ ਡੇਜ਼ਰਟ ਰੋਜ਼ ਨੂੰ ਭਾਰਤ ਦੇ ਕਠਿਨ ਮੌਸਮ ਲਈ ਪ੍ਰੀਮੀਅਮ ਏਸੀ ਦਾ ਮਿਆਰ ਬਣਾਉਂਦੀ ਹੈ | ਲਾਂਚ 'ਤੇ ਟਿੱਪਣੀ ਕਰਦੇ ਹੋਏ, ਹਾਇਅਰ ਇੰਡੀਆ ਦੇ ਸੀਈਓ ਸ੍ਰੀ ਐਨ.ਐਸ. ਸਤੀਸ਼ ਨੇ ਕਿਹਾ, ਡੇਜ਼ਰਟ ਰੋਜ਼ ਏਅਰ ਕੰਡੀਸ਼ਨਰ ਦੀ ਲਾਂਚ ਨਾਲ ਅਸੀਂ ਹਾਇਅਰ ਦੀ ਇਨੋਵੇਸ਼ਨ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ | ਸਾਡਾ ਮਕਸਦ ਪ੍ਰਦਰਸ਼ਨ, ਕੁਸ਼ਲਤਾ ਅਤੇ ਭਰੋਸੇਯੋਗਤਾ ਨੂੰ ਇਕੱਠੇ ਲਿਆਂਦਾ ਹੈ, ਤਾਂ ਜੋ ਬਦਲਦੇ ਮੌਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ | 'ਮੇਡਿਨ ਇਨ ਇੰਡੀਆ, ਮੇਡਿਨ ਫਾਰ ਇੰਡੀਆ' ਦੇ ਸਾਡੇ ਵਿਜ਼ਨ ਦੇ ਤਹਿਤ ਅਸੀਂ ਲੋਕਲ ਇਨੋਵੇਸ਼ਨ 'ਚ ਨਿਵੇਸ਼ ਜਾਰੀ ਰੱਖਾਂਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਰਾਜ ਨਗਰ ਦੇ ਨਵੇਂ ਹਾਲ ਦੀ ਹੋਵੇਗੀ ਉਸਾਰੀ <br/> ਅਗਲੀ ਖ਼ਬਰ ਰਾਜ ਪੱਧਰੀ ਥੀਏਟਰ ਫੈਸਟੀਵਲ ਕੇ. ਐਲ. ਸਹਿਗਲ ਪੰਜਾਬੀ ਰੰਗ ਉਤਸਵ ਛੇਵਾਂ ਐਡੀਸ਼ਨ ਸ਼ੁਰੂ <br/>
Ad Position 24