17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੰਪਨੀ ਬਾਗ ਪਾਰਕਿੰਗ ਪਰਚੀ ਫੀਸ ਵਸੂਲੀ ਘੁਟਾਲੇ ਦੇ ਮਾਮਲੇ 'ਚ ਇਕ ਮੁਅੱਤਲ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਨਗਰ ਨਿਗਮ ਕੰਪਲੈਕਸ ਦੇ ਬਾਹਰ ਕੰਪਨੀ ਬਾਗ਼ ਚੌਕ ਸਥਿਤ ਪਾਰਕਿੰਗ ਪਰਚੀ ਫ਼ੀਸ ਘੋਟਾਲੇ ਦਾ ਮਾਮਲਾ ਸਾਹਮਣੇ ਆਉਣ 'ਤੇ ਨਿਗਮ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਤਹਿਬਾਜ਼ਾਰੀ ਵਿਭਾਗ ਦੇ ਇੱਕ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਨਾਲ ਹੀ ਇਸ ਪਾਰਕਿੰਗ ਕੰਪਲੈਕਸ 'ਚ ਫ਼ੀਸ ਵਸੂਲੀ 'ਤੇ ਲਗਾਏ ਗਏ ਸਟਾਫ਼ ਨੂੰ ਵੀ ਬਦਲ ਦਿੱਤਾ ਹੈ | ਨਗਰ ਨਿਗਮ ਵਲੋਂ ਪਿਛਲੇ ਇਕ ਸਾਲ ਤੋਂ ਬਾਕੀ ਪਾਰਕਿੰਗਾਂ ਦੀ ਤਰ੍ਹਾਂ ਇਸ ਪਾਰਕਿੰਗ ਦੇ ਅਜੇ ਤੱਕ ਠੇਕੇ 'ਤੇ ਨਾ ਚੜ੍ਹਨ ਕਰਕੇ ਪਾਰਕਿੰਗ ਫੀਸ ਪਰਚੀ ਵਸੂਲੀ ਦਾ ਕੰਮ ਨਿਗਮ ਦੇ ਮੁਲਾਜ਼ਮਾਂ ਵਲੋਂ ਕੀਤਾ ਜਾਂਦਾ ਹੈ | ਦੱਸਿਆ ਜਾਂਦਾ ਹੈ ਕਿ ਤਹਿਬਾਜ਼ਾਰੀ ਵਿਭਾਗ ਦੇ ਇਕ ਕਲਰਕ ਨੂੰ ਵੀ ਇਸ ਪਾਰਕਿੰਗ ਪਰਚੀ ਫ਼ੀਸ ਦਾ ਕੰਮ ਕਰਨ ਲਈ ਇਕ ਹੋਰ ਮੁਲਾਜ਼ਮ ਸਮੇਤ ਨਿਯੁਕਤ ਕੀਤਾ ਗਿਆ ਸੀ | ਕੁੱਝ ਸਮੇਂ ਤੋਂ ਉਕਤ ਕਲਰਕ ਵਲੋਂ ਲੋਕਾਂ ਤੋਂ ਨਕਦ ਪਾਰਕਿੰਗ ਪਰਚੀ ਫ਼ੀਸ ਵਸੂਲੀ ਤਾਂ ਲਈ ਜਾਂਦੀ ਸੀ ਪਰ ਇਸ ਨੂੰ ਨਿਗਮ ਦੇ ਖਾਤੇ 'ਚ ਜਮ੍ਹਾਂ ਨਹੀਂ ਕਰਵਾਇਆ ਗਿਆ | ਇਸ ਬਾਰੇ ਜਦੋਂ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਕੋਲ ਜਾਣਕਾਰੀ ਪੁੱਜੀ ਤਾਂ ਇਸ ਬਾਰੇ ਪਾਰਕਿੰਗ ਪਰਚੀ ਫ਼ੀਸ ਵਸੂਲੀ ਮਾਮਲੇ ਵਿਚ ਹੋਏ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ | ਉਨ੍ਹਾਂ ਨੇ ਉਕਤ ਮੁਲਾਜ਼ਮ ਤੋਂ ਸਾਰਾ ਰਿਕਾਰਡ ਤਾਂ ਤਲਬ ਕਰ ਲਿਆ ਸੀ ਪਰ ਦੱਸਿਆ ਜਾਂਦਾ ਹੈ ਕਿ ਉਕਤ ਮੁਲਾਜ਼ਮ ਵਲੋਂ ਕਰੀਬ 50 ਹਜ਼ਾਰ ਰੁਪਏ ਦੀ ਵਸੂਲੀ ਪਰਚੀ ਫ਼ੀਸ ਜਮ੍ਹਾਂ ਨਹੀਂ ਕਰਵਾਈ ਗਈ | ਮੁਲਾਜ਼ਮ ਨੂੰ ਵਾਰ-ਵਾਰ ਇਹ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਪਰ ਇਸ ਬਾਰੇ ਰਕਮ ਜਮ੍ਹਾਂ ਨਾ ਹੋਣ 'ਤੇ ਮਨਦੀਪ ਸਿੰਘ ਮਿੱਠੂ ਨੇ ਇਸ ਦੀ ਸ਼ਿਕਾਇਤ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੂੰ ਕੀਤੀ ਜਿਨ੍ਹਾਂ ਨੇ ਉਕਤ ਮੁਲਾਜ਼ਮ ਨੂੰ ਇਸ ਮਾਮਲੇ 'ਚ ਮੁਅੱਤਲ ਕਰ ਦਿੱਤਾ ਹੈ | ਨਿਗਮ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਜਾਂਚ ਕਰਕੇ ਮੁਅੱਤਲ ਕੀਤੇ ਗਏ ਸਾਰੇ 2 ਮੁਲਾਜ਼ਮਾਂ ਦੇ ਸਟਾਫ਼ ਨੂੰ ਹੁਣ ਚਾਰ ਨਵੇਂ ਮੁਲਾਜ਼ਮ ਪਰਚੀ ਫ਼ੀਸ ਵਸੂਲੀ ਦੇ ਕੰਮ ਲਈ ਤਾਇਨਾਤ ਕਰ ਦਿੱਤੇ ਹਨ | 2 ਮੁਲਾਜ਼ਮ ਸਵੇਰੇ ਅਤੇ 2 ਸ਼ਾਮ ਨੂੰ ਇਸ ਪਾਰਕਿੰਗ ਪਰਚੀ ਫ਼ੀਸ ਵਸੂਲੀ ਦਾ ਕੰਮ ਕਰਦੇ ਹਨ | ਇਹ ਪਾਰਕਿੰਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 10 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ | ਇਕ ਜਾਣਕਾਰੀ ਮੁਤਾਬਕ ਇਸ ਪਾਰਕਿੰਗ ਕੰਪਲੈਕਸ ਵਿਚ ਗੱਡੀਆਂ ਲਗਾਉਣ ਦੀ ਸਮਰੱਥਾ 200 ਦੇ ਕਰੀਬ ਹੈ ਜਦਕਿ ਇਸ ਵਿਚ ਆਲ਼ੇ ਦੁਆਲੇ ਬਾਜ਼ਾਰ ਦੇ ਦੁਕਾਨਦਾਰ ਆਪਣੀਆਂ ਕਾਰਾਂ ਖੜੀਆਂ ਕਰਦੇ ਹਨ ਜਿਨਾਂ ਵਿਚ ਦੁਕਾਨਦਾਰ ਮਹੀਨੇ ਦੇ 1200 ਰੁਪਏ ਦੇ ਕੇ ਗੱਡੀਆਂ ਇਸ ਪਾਰਕਿੰਗ ਵਿਚ ਖੜੀਆਂ ਕਰਦੇ ਹਨ | ਨਗਰ ਨਿਗਮ ਵਲੋਂ ਜਿਹੜੀਆਂ 25 ਪਾਰਕਿੰਗਾਂ ਠੇਕੇ 'ਤੇ ਦੇਣੀਆਂ ਹਨ, ਉਨਾਂ ਵਿਚ ਇਹ ਪਾਰਕਿੰਗ ਕੰਪਲੈਕਸ ਵੀ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਕਿਸਾਨ ਚਿੰਤਾ 'ਚ ਡੁੱਬੇ ਅਗਲੀ ਖ਼ਬਰ 13 ਨੂੰ ਸਜਾਏ ਜਾਣ ਵਾਲੇ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਹਰਪਾਲ ਸਿੰਘ ਚੱਢਾ ਦੀ ਅਗਵਾਈ ਹੇਠ ਹੋਈ ਮੀਟਿੰਗ
Ad Position 24