17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪ੍ਰਵਾਸੀ ਮਜ਼ਦੂਰਾਂ ਨੂੰ 5 ਕਿੱਲੋ ਵਾਲੇ ਸਿਲੰਡਰ ਉਪਲਬਧ ਕਰਵਾਏ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)- ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਐਫ.ਟੀ.ਐਲ. 5 ਕਿੱਲੋਗਰਾਮ ਐਲ.ਪੀ.ਜੀ. ਸਿਲੰਡਰ ਪ੍ਰਦਾਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਖਾਣਾ ਪਕਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ¢ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਗੈਸ ਸਪਲਾਈ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਵੱਖ-ਵੱਖ ਉਦਯੋਗਿਕ ਇਕਾਈਆਂ ਵਿਖੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ¢ ਇਸ ਪਹਿਲਕਦਮੀ ਤਹਿਤ ਅੱਜ ਹੈਮਕੋ ਗਰੁੱਪ ਲਿਮਟਿਡ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿੱਥੇ ਲੋੜਵੰਦ ਮਜ਼ਦੂਰ ਪਰਿਵਾਰਾਂ ਵਿਚ ਲਗਭਗ 20 ਐਫ.ਟੀ.ਐਲ. ਸਿਲੰਡਰ ਵੰਡੇ ਗਏ¢ ਕੈਂਪ ਵਿਚ ਡੀ.ਐਫ.ਐੱਸ.ਸੀ. ਨਰਿੰਦਰ ਸਿੰਘ ਅਤੇ ਹੈਮਕੋ ਗਰੁੱਪ ਲਿਮਟਿਡ ਦੇ ਚੇਅਰਮੈਨ ਸ਼ਾਮ ਗੁਪਤਾ ਵੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ 12, 13 ਅਪ੍ਰੈਲ ਨੂੰ ਭਾਜਪਾ ਲਗਾਏਗੀ ਸਿਖਲਾਈ ਕੈਂਪ ਅਗਲੀ ਖ਼ਬਰ ਖ਼ਾਲਸਾ ਮਾਰਚ 'ਚ ਸ਼ਾਮਿਲ ਹੋਣ ਲਈ ਸੁਖਬੀਰ ਨੂੰ ਦਿੱਤਾ ਸੱਦਾ
Ad Position 24