16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਦਿਲਕੁਸ਼ਾ ਮਾਰਕਿਟ ਦੇ ਦੁਕਾਨਦਾਰ 13 ਨੂੰ ਲਗਾਉਣਗੇ ਲੰਗਰ ਅਤੇ ਕਰਨਗੇ ਖ਼ਾਲਸਾ ਮਾਰਚ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਤੋਂ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਸਜਾਏ ਜਾ ਰਹੇ 'ਖ਼ਾਲਸਾ ਮਾਰਚ' ਸਬੰਧੀ ਪ੍ਰਬੰਧਕਾਂ ਵਲੋਂ ਦਿਲਕੁਸ਼ਾ ਮਾਰਕੀਟ ਦੀਆਂ ਐਸੋਸੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਖ਼ਾਲਸਾ ਮਾਰਚ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ | ਮੀਟਿੰਗ ਦੌਰਾਨ ਐਸੋਸੀਏਸ਼ਨਾਂ ਦੇ ਆਗੂਆਂ ਨੇ ਖ਼ਾਲਸਾ ਮਾਰਚ ਦਾ ਸਵਾਗਤ ਕਰਦੇ ਹੋਏ ਸਕਾਈਲਾਰਕ ਚੌਕ ਨੇੜੇ ਲੰਗਰ ਲਗਾਉਣ ਦਾ ਵੀ ਐਲਾਨ ਕੀਤਾ | ਇਸ ਮੌਕੇ ਖ਼ਾਲਸਾ ਮਾਰਚ ਦੇ ਪ੍ਰਬੰਧਕਾਂ ਵਲੋਂ ਹਰਪਾਲ ਸਿੰਘ ਚੱਢਾ, ਕਵਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਕਵਲਜੀਤ ਸਿੰਘ ਸਕੱਤਰ ਸ਼ਾਮਲ ਹੋਏ, ਜਦਕਿ ਹੋਲ ਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਵਲੋਂ ਰਿਸ਼ੂ ਵਰਮਾ (ਪ੍ਰਧਾਨ), ਨਵਦੀਪ ਨੱਡੀ (ਚੈਅਰਮੈਨ), ਸੰਜੀਵ ਪੁਰੀ (ਸਕੱਤਰ), ਨਿਸ਼ਾਂਤ ਚੋਪੜਾ (ਕੈਸ਼ੀਅਰ), ਸਰਵਮੀਤ ਅਹੂਜਾ (ਪੈਟਰਨ), ਮਨਜੀਤ ਸਿੰਘ, ਕੰਵਲਜੀਤ ਢੀਂਗਰਾ, ਸੁਖਪ੍ਰੀਤ ਅਹੂਜਾ, ਅਨਿਲ ਕਲਿਆਣ, ਰੋਹਿਤ, ਬਲਵਿੰਦਰ ਸਿੰਘ ਅਤੇ ਪੰਜਾਬ ਮੈਡੀਕਲ ਰੀਪ੍ਰਜੈਂਟਿਵ ਐਸੋਸ਼ੀਏਸ਼ਨ (ਪੀ.ਐੱਮ.ਆਰ.ਏ.) ਵਲੋਂ ਬਿ੍ਜੇਸ਼ ਕੁਮਾਰ, ਜਸਪ੍ਰੀਤ ਸਿੰਘ (ਜਨਰਲ ਸਕੱਤਰ), ਬਲਦੇਵ ਸ਼ਰਮਾ, ਰਾਜੇਸ਼ ਪੁਰੀ, ਆਸ਼ੂਤੋਸ਼ ਸ਼ਰਮਾ, ਸੰਦੀਪ ਸ਼ਰਮਾ, ਅਮਨਦੀਪ ਸੇਠੀ, ਰਸ਼ਪਾਲ, ਕਰਨ ਖੰਨਾ, ਅੰਕੁਸ਼, ਰੋਹਿਤ, ਕ੍ਰਿਸ਼ਨਾ, ਰਿਜ਼ਵਾਨ, ਤਰੁਣ, ਮੁਨੀਸ਼, ਰਮਨ, ਮੁਕੇਸ਼ ਭਗਤ, ਰਮੇਸ਼ ਅਤੇ ਦੀਪਕ ਹਾਜ਼ਰ ਸਨ | ਇਸ ਮੌਕੇ 'ਤੇ ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਗਗਨਦੀਪ ਸਿੰਘ ਨਾਗੀ, ਰਣਜੀਤ ਸਿੰਘ ਨੋਨੀ, ਨਰਿੰਦਰ ਸਿੰਘ (ਰਾਜ ਨਗਰ) ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਨਾ ਦੀ ਅਗਵਾਈ ਹੇਠ 2 ਦਰਜਨ ਤੋਂ ਵੱਧ ਪਰਿਵਾਰ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਦਾਣਾ ਮੰਡੀ ਅਜਨਾਲਾ 'ਚ ਨਹੀਂ ਹੋਵੇਗੀ ਕੋਈ ਹੜਤਾਲ-ਸਤਬੀਰ ਸਿੰਘ ਸੰਧੂ <br/>
Ad Position 24