16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੱਚੇ ਸਾਮਾਨ ਦੀਆਂ ਕੀਮਤਾਂ 'ਤੇ ਨਜ਼ਰ ਰੱਖਣ ਲਈ ਨਿਗਰਾਨੀ ਕਮੇਟੀਆਂ ਗਠਿਤ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਖੇਡ ਉਦਯੋਗ ਸੰਘ ਦੀ ਇਕ ਹੋਈ ਮੀਟਿੰਗ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਅਸਥਾਈ ਤੌਰ 'ਤੇ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਰੁਕ ਗਈ ਹੈ ਪਰ ਇਸ ਜੰਗ ਦੌਰਾਨ ਕਈ ਲੋਕਾਂ ਨੇ ਕਾਫੀ ਫ਼ਾਇਦਾ ਉਠਾਇਆ ਹੈ ਤੇ ਉਨਾਂ ਨੇ ਕੱਚੇ ਸਾਮਾਨ ਦੀਆਂ ਕੀਮਤਾਂ ਮਨਮਰਜ਼ੀ ਨਾਲ ਵਧਾ ਕੇ ਸਨਅਤੀ ਇਕਾਈਆਂ 'ਤੇ ਕਾਫੀ ਵਿੱਤੀ ਭਾਰ ਪਾਇਆ ਹੈ | ਮੀਟਿੰਗ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਸਹਿ-ਕਨਵੀਨਰ ਰਮੇਸ਼ ਅਨੰਦ ਦੀ ਅਗਵਾਈ ਹੇਠ ਹੋਈ¢ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਬਾਰੇ ਵਿਚਾਰਾਂ ਕੀਤੀਆਂ ਗਈਆਂ | ਵਪਾਰਕ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਕੁੱਝ ਸਮੇਂ ਤੋਂ ਚੱਲ ਰਹੀ ਇਸ ਜੰਗ ਕਾਰਨ ਪੂਰੀ ਦੁਨੀਆ 'ਚ ਕਈ ਤਰ੍ਹਾਂ ਦੇ ਸੰਕਟ ਪੈਦਾ ਹੋਏ ਹਨ ਪਰ ਉਨ੍ਹਾਂ ਦੇ ਛੋਟੇ ਉਦਯੋਗ ਇਸ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ¢ ਵਪਾਰਕ ਕੰਪਨੀਆਂ ਜਿਨ੍ਹਾਂ ਦਾ ਬਹੁਤ ਸਾਰੇ ਕੱਚੇ ਮਾਲ 'ਤੇ ਪੂਰਾ ਕਬਜ਼ਾ ਹੈ, ਨੇ ਇਸ ਮÏਕੇ ਦਾ ਫ਼ਾਇਦਾ ਉਠਾਇਆ ਹੈ ਅਤੇ ਹਰ ਰੋਜ਼ ਦਰਾਂ ਵਧਾ ਕੇ ਅਤੇ ਨਵੀਆਂ ਦਰਾਂ ਜਾਰੀ ਕਰਕੇ ਭਾਰੀ ਮੁਨਾਫ਼ਾ ਕਮਾਇਆ ਹੈ¢ ਸਨਅਤਕਾਰਾਂ ਨੇ ਮੰਗ ਕੀਤੀ ਕਿ ਅੱਗੇ ਤੋਂ ਇਸ ਤਰਾਂ ਦੇ ਮਨਮਰਜ਼ੀ ਨਾਲ ਵਧਾਈਆਂ ਜਾਂਦੀਆਂ ਰਹੀਆਂ ਕੀਮਤਾਂ 'ਤੇ ਕੰਟਰੋਲ ਕਰਨ ਲਈ ਨਿਗਰਾਨੀ ਕਮੇਟੀਆਂ ਦਾ ਗਠਨ ਅਵੱਸ਼ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਵਿਪਨ ਪਰਿੰਜਾ, ਸ਼ਿਆਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਨੰਦ ਕਿਸ਼ੋਰ ਸਭਰਵਾਲ, ਸੰਜੇ ਮਹਿੰਦੀਰੱਤਾ, ਸਾਹਿਲ ਬੇਦੀ, ਅਸ਼ੋਕ ਕਤਿਆਲ, ਰਣਦੇਵ ਪੁਰੀ ਸਮੇਤ ਹੋਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬੈਠਕ <br/> ਅਗਲੀ ਖ਼ਬਰ ਸੇਂਟ ਸੋਲੇਜਰ ਮੈਨਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>
Ad Position 24