16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬੈਠਕ <br/>

Ad Position 21
No active advertisement
ਅਜੀਤ ਡੈਸਕ 09-04-2026
ਚੁਗਿੱਟੀ/ਜੰਡੂਸਿੰਘਾ, 8 ਅਪ੍ਰੈਲ (ਨਰਿੰਦਰ ਲਾਗੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੈਂਟ ਡਵੀਜ਼ਨ ਜਲੰਧਰ ਦੀ ਮੀਟਿੰਗ ਪੂਰਨ ਚੰਦ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਜਲੰਧਰ ਛਾਉਣੀ, ਜਮਸ਼ੇਰ, ਜੰਡੂਸਿੰਘਾ, ਆਦਮਪੁਰ, ਅਲਾਵਲਪੁਰ, ਕਠਾਰ ਅਤੇ ਡਰੋਲੀ ਕਲਾਂ ਅਤੇ ਨਾਲ ਲੱਗਦੇ ਹੋਰ ਕਈ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ | ਇਸ ਮੌਕੇ ਜਲੰਧਰ ਸਰਕਲ ਦੇ ਪ੍ਰਧਾਨ ਸ੍ਰੀ ਰਾਮ ਜੱਗੀ ਵੀ ਉਚੇਚੇ ਤੌਰ 'ਤੇ ਪਹੁੰਚੇ | ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਪੈਨਸ਼ਨਰਾਂ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਪੈਨਸ਼ਨਰਾਂ ਦਾ ਲੱਖਾਂ ਰੁਪਏ ਸਰਕਾਰ ਨਹੀਂ ਦੇ ਰਹੀ | ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ ਵਿਚ ਕੀਤੇ ਗਏ ਫ਼ੈਸਲਿਆਂ ਨੂੰ ਵੀ ਸਰਕਾਰ ਲਾਗੂ ਨਹੀਂ ਕਰ ਰਹੀ ਤਾਂ ਪੈਨਸ਼ਨਰਾਂ ਕੋਲ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ | ਪੈਨਸ਼ਨਰਾਂ ਵਲੋਂ ਹਰ ਸਾਲ ਜੀਉਂਦੇ ਰਹਿਣ ਦਾ ਸਬੂਤ ਸਰਟੀਫ਼ਿਕੇਟ ਡਵੀਜ਼ਨ ਦਫ਼ਤਰ ਵਿਚ ਦਿੱਤਾ ਜਾਂਦਾ ਹੈ | ਇਸ ਬਾਰੇ ਮੈਨੇਜਮੈਂਟ ਵਲੋਂ ਪੈਨਸ਼ਨਰਾਂ ਨੂੰ ਡਿਜੀਟਲ ਪ੍ਰਣਾਲੀ ਰਾਹੀਂ ਸਰਟੀਫ਼ਿਕੇਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ | ਇਸ ਬਾਰੇ ਜਥੇਬੰਦੀ ਵਲੋਂ ਮੈਨੇਜਮੈਂਟ ਨੂੰ ਲਿਖਤੀ ਪੱਤਰ ਰਾਹੀਂ ਅਤੇ ਮਿਲ ਕੇ ਕਿਹਾ ਗਿਆ ਹੈ ਕਿ ਲਾਈਫ਼ ਸਰਟੀਫ਼ਿਕੇਟ ਪਹਿਲਾਂ ਹੀ ਤਰ੍ਹਾਂ ਹੀ ਲਏ ਜਾਣ, ਪਰ ਮੈਨੇਜਮੈਂਟ ਦੇ ਅੜੀਅਲ ਵਤੀਰੇ ਅਤੇ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਸਰਕਲ ਪ੍ਰਧਾਨ ਸ੍ਰੀ ਰਾਮ ਜੱਗੀ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ 18 ਅਪ੍ਰੈਲ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਲੁਧਿਆਣਾ ਵਿਖੇ ਪੰਜਾਬ ਪੱਧਰ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਮਿਤੀ 13 ਅਪ੍ਰੈਲ ਨੂੰ ਕੈਂਟ ਡਵੀਜ਼ਨ ਬੜਿੰਗ ਦਫ਼ਤਰ ਅੱਗੇ ਧਰਨਾ ਦੇ ਕੇ ਵਧੀਕ ਨਿਗਰਾਨ ਇੰਜੀਨੀਅਰ ਰਾਹੀਂ ਮੰਗ ਪੱਤਰ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਭੇਜਿਆ ਜਾਵੇਗਾ ਅਤੇ ਪੰਜਾਬ ਦੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਵੀਜ਼ਨ ਸਕੱਤਰ ਸੁਰਿੰਦਰ ਸਿੰਘ ਨੇ ਬਾਖ਼ੂਬੀ ਨਾਲ ਨਿਭਾਈ | ਪੈਨਸ਼ਨਰਾਂ ਨੂੰ ਸਰਕਲ ਪ੍ਰਧਾਨ ਸ੍ਰੀ ਰਾਮ ਜੱਗੀ, ਸਰਕਲ ਦੇ ਪ੍ਰੈੱਸ ਸਕੱਤਰ ਅਵਤਾਰ ਸਿੰਘ, ਡਵੀਜ਼ਨ ਪ੍ਰਧਾਨ ਪੂਰਨ ਚੰਦ, ਸ਼ਿੰਗਾਰਾ ਸਿੰਘ, ਪਰਮਜੀਤ, ਜਗਨ ਨਾਥ, ਭਗਵਾਨ ਦਾਸ, ਮੇਹਰ ਚੰਦ, ਸਤਪਾਲ ਸਿੰਘ, ਗੁਰਦਰਸ਼ਨ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੱਟ ਸਿੱਖ ਕੌਂਸਲ ਵਲੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਅਗਲੀ ਖ਼ਬਰ ਕੱਚੇ ਸਾਮਾਨ ਦੀਆਂ ਕੀਮਤਾਂ 'ਤੇ ਨਜ਼ਰ ਰੱਖਣ ਲਈ ਨਿਗਰਾਨੀ ਕਮੇਟੀਆਂ ਗਠਿਤ ਕਰਨ ਦੀ ਮੰਗ <br/>
Ad Position 24