14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗਰੀਬਾਂ ਤੇ ਦਲਿਤਾਂ ਨਾਲ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕਰਾਂਗੇ-ਪ੍ਰਧਾਨ ਸਹੋਤਾ

Ad Position 21
No active advertisement
ਅਜੀਤ ਡੈਸਕ 09-04-2026
ਲੋਹੀਆਂ ਖਾਸ, 8 ਅਪ੍ਰੈਲ (ਪ. ਪ. ਰਾਹੀਂਾ)-ਤਰਨਤਾਰਨ ਦੇ ਪਿੰਡ ਵੇਈਾ ਪੂਈਾ 'ਚ ਇਕ ਸਰਪੰਚ ਨੇ ਜੋ ਸੱਤਾ ਦੇ ਨਸ਼ੇ 'ਚ ਘਟੀਆ ਕਰਤੂਤ ਕਰਦੇ ਹੋਏ ਦਲਿਤਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਔਰਤਾਂ ਨਾਲ ਮਾੜਾ ਵਿਵਹਾਰ ਕੀਤਾ ਵਗੈਰਾ ਅਜਿਹੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਭਗਵਾਨ ਵਾਲਮੀਕਿ ਸ਼ੋ੍ਰਮਣੀ ਸੈਨਾ (ਰਜ਼ਿ:) ਦੇ ਸੂਬਾ ਪ੍ਰਧਾਨ ਗੁਰਜੋਤ ਸਿੰਘ ਸਹੋਤਾ ਨੇ ਪਿੰਡ ਵਾੜਾ ਬੁੱਧ ਸਿੰਘ ਵਿਖੇ ਹੋਈ ਇਕ ਮੀਟਿੰਗ ਮੌਕੇ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਾਰੀਆਂ ਕਰਤੂਤਾਂ ਕਰਕੇ ਆਪ ਨੂੰ 2027 'ਚ ਨਤੀਜੇ ਭੁਗਤਣੇ ਪੈਣਗੇ | ਇਹ ਮੀਟਿੰਗ ਲੋਹੀਆਂ ਦੇ ਪ੍ਰਧਾਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਲੋਹੀਆਂ ਦੇ ਪ੍ਰਧਾਨ ਮਨਦੀਪ ਸਿੰਘ ਨੇ ਪਿੰਡ ਵਾਸੀਆਂ ਤਰਫ਼ੋਂ ਸੂਬਾ ਪ੍ਰਧਾਨ ਗੁਰਜੋਤ ਸਿੰਘ ਸਹੋਤਾ ਤੇ ਹੋਰ ਸੀਨੀਅਰ ਆਗੂਆਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਪਿੰਡ ਦੇ ਸਾਰੇ ਵਰਕਰ ਭਗਵਾਨ ਵਾਲਮੀਕਿ ਸ਼ੋ੍ਰਮਣੀ ਸੈਨਾ (ਰਜ਼ਿ:) ਨਾਲ ਡੱਟ ਕੇ ਖੜ੍ਹਨਗੇ | ਇਸ ਮੌਕੇ ਸੂਬਾ ਪ੍ਰਧਾਨ ਗੁਰਜੋਤ ਸਿੰਘ ਸਹੋਤਾ, ਸਰਵਣ ਸਿੰਘ, ਨਰੈਣ ਨਾਹਰ, ਗੋਬਿੰਦ, ਲਵਦੀਪ ਮੁਰਾਜਵਾਲਾ, ਵੰਸ ਲੋਹੀਆਂ, ਦਵਿੰਦਰ ਫਰੀਦ ਸਰਾਏ, ਤਰਸੇਮ ਲਾਲ, ਤਰਸੇਮ ਸਿੰਘ,ਕੁਲਵਿੰਦਰ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਜਸਵਿੰਦਰ ਕੌਰ ਸਮੇਤ ਹੋਰ ਵਰਕਰਾਂ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਪ੍ਰਗਟ ਨਾਥ 14 ਨੂੰ ਕਰਨਗੇ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ ਅਗਲੀ ਖ਼ਬਰ ਥਾਣਾ ਸਦਰ ਜਲੰਧਰ ਅਧੀਨ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਦਾ ਅਕਾਲੀ ਆਗੂ ਹਰਜਾਪ ਸਿੰਘ ਸੰਘਾ ਨੇ ਚੁੱਕਿਆ ਮੁੱਦਾ
Ad Position 24