14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਾਬਾ ਪ੍ਰਗਟ ਨਾਥ 14 ਨੂੰ ਕਰਨਗੇ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 09-04-2026
ਸ਼ਾਹਕੋਟ, 8 ਅਪ੍ਰੈਲ (ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)- ਸ਼ਾਹਕੋਟ ਤਹਿਸੀਲ ਕੰਪਲੈਕਸ ਵਿਖੇ ਮਿਤੀ 14 ਅਪ੍ਰੈਲ ਦਿਨ ਮੰਗਲਵਾਲ ਨੂੰ ਸਵੇਰੇ 11 ਵਜੇ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਉਨ੍ਹਾਂ ਦੀ ਪ੍ਰਤਿਮਾ ਦਾ ਉਦਘਾਟਨ ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ (ਚੇਅਰਮੈਨ ਸਰਾਇਨ ਬਰੋਡ ਵਾਲਮੀਕਿ ਤੀਰਥ ਅੰਮਿ੍ਤਸਰ) ਵਲੋਂ ਕੀਤਾ ਜਾਵੇਗਾ | ਇਸ ਸੰਬੰਧੀ ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡਾ: ਭੀਮ ਰਾਓ ਅੰਬੇਡਕਰ ਵੈੱਲਫ਼ੇਅਰ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ, ਖ਼ਜ਼ਾਨਚੀ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਤੇ ਸੈਕਟਰੀ ਜਸਪਾਲ ਸਿੰਘ ਜੱਸੀ ਸਰਪੰਚ ਨਿਹਾਲੂਵਾਲ ਨੇ ਦੱਸਿਆ ਕਿ ਸ਼ਾਹਕੋਟ ਵਿਖੇ ਡਾ: ਅੰਬੇਡਕਰ ਦੀ ਪ੍ਰਤਿਮਾ ਸਥਾਪਿਤ ਕਰਨ ਲਈ ਡਾ: ਭੀਮ ਰਾਓ ਅੰਬੇਡਕਰ ਵੈੱਲਫ਼ੇਅਰ ਸੁਸਾਇਟੀ ਸ਼ਾਹਕੋਟ ਦਾ ਗਠਨ ਕੀਤਾ ਗਿਆ ਸੀ | ਇਸ ਸੁਸਾਇਟੀ ਵਲੋਂ ਬਾਲਯੋਗੀ ਬਾਬਾ ਪ੍ਰਗਟ ਨਾਥ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਡਾ: ਅੰਬੇਡਕਰ ਦੀ ਪ੍ਰਤਿਮਾ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਸਥਾਪਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਮਾਰਚ 2025 ਨੂੰ ਸਾਨੂੰ ਪ੍ਰਤਿਮਾ ਸਥਾਪਿਤ ਕਰਨ ਦੀ ਪ੍ਰਸ਼ਾਸਨ ਵਲੋਂ ਮਨਜ਼ੂਰੀ ਦਿੱਤੀ ਗਈ ਤੇ ਸਾਡੇ ਵਲੋਂ 13 ਅਪ੍ਰੈਲ 2025 ਨੂੰ ਇਸ ਦੀ ਨੀਂਹ ਰੱਖੀ ਗਈ | ਇਸ ਕਾਰਜ ਵਿਚ ਹਰ ਇਕ ਵਿਅਕਤੀ ਵਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ | ਹੁਣ ਇਸ ਪ੍ਰਤਿਮਾ ਦਾ ਉਦਘਾਟਨ ਬਾਬਾ ਪ੍ਰਗਟ ਨਾਥ ਵਲੋਂ ਕੀਤਾ ਜਾ ਰਿਹਾ ਹੈ | ਬੜੇ ਲੰਮੇ ਸੰਘਰਸ਼ ਬਾਅਦ ਇਹ ਕਾਰਜ ਨੇਪਰੇ ਚੜਿ੍ਹਆ ਹੈ | ਇਸ ਉਦਘਾਟਨੀ ਸਮਾਗਮ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, 'ਆਪ' ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਤੇ ਐੱਸ.ਡੀ.ਐੱਮ ਸ਼ਾਹਕੋਟ ਅਦਿੱਤਿਆ ਗੁਪਤਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਘਾਹ-ਬੂਟੀ ਨੂੰ ਸਾਫ਼ ਕਰਵਾ ਕੇ ਬੂਟੇ ਲਗਾਏ ਜਾਣਗੇ ਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਵੀ ਲਗਾਈਆਂ ਜਾਣਗੀਆਂ | ਆਉਣ ਵਾਲੇ ਦਿਨਾਂ ਵਿਚ ਇਕ ਲਾਇਬ੍ਰੇਰੀ ਵੀ ਬਣਾਈ ਜਾਵੇਗੀ ਤਾਂ ਜੋ ਸਾਡੇ ਬੱਚੇ ਡਾ: ਅੰਬੇਡਕਰ ਦੀਆਂ ਸਿੱਖਿਆਵਾਂ 'ਤੇ ਚੱਲਣ | ਇਸ ਮੌਕੇ ਐੱਮ.ਸੀ ਰਾਖੀ ਮੱਟੂ, ਲੈਕਚਰਾਰ ਦੇਵ ਰਾਜ, ਮਾ: ਗੁਰਮੇਜ ਲਾਲ ਹੀਰ, ਨੰਬਰਦਾਰ ਨਿਰੰਜਣ ਸਿੰਘ ਪੂਨੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 24ਵਾਂ ਮਹਾਨ ਕੀਰਤਨ ਦਰਬਾਰ 14 ਨੂੰ -ਦਿਆਲਾ ਗਿੱਲ ਅਗਲੀ ਖ਼ਬਰ ਗਰੀਬਾਂ ਤੇ ਦਲਿਤਾਂ ਨਾਲ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕਰਾਂਗੇ-ਪ੍ਰਧਾਨ ਸਹੋਤਾ
Ad Position 24