14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਾਹਕੋਟ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 24ਵਾਂ ਮਹਾਨ ਕੀਰਤਨ ਦਰਬਾਰ 14 ਨੂੰ -ਦਿਆਲਾ ਗਿੱਲ

Ad Position 21
No active advertisement
ਅਜੀਤ ਡੈਸਕ 09-04-2026
ਸ਼ਾਹਕੋਟ, 8 ਅਪ੍ਰੈਲ (ਸੁਖਦੀਪ ਸਿੰਘ)-ਭਗਵਾਨ ਵਾਲਮੀਕਿ ਮੰਦਰ ਕਮੇਟੀ ਮੁਹੱਲਾ ਬਾਗਵਾਲਾ ਸ਼ਾਹਕੋਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ 24ਵਾਂ ਮਹਾਨ ਕੀਰਤਨ ਦਰਬਾਰ 14 ਅਪ੍ਰੈਲ ਨੂੰ ਭਗਵਾਨ ਵਾਲਮੀਕਿ ਜੀ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਕਰਵਾਇਆ ਜਾ ਰਿਹਾ ਹੈ | ਤਿਆਰੀਆਂ ਸੰਬੰਧੀ ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਆਲਾ ਗਿੱਲ, ਸਕੱਤਰ ਸੰਨੀ ਥਾਪਰ ਤੇ ਖਜ਼ਾਨਚੀ ਸੋਮ ਨਾਥ ਨੇ ਦੱਸਿਆ ਕਿ 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਸ਼ਾਮ 6 ਵਜੇ ਤੋਂ ਅਤੁੱਟ ਲੰਗਰ ਵਰਤੇਗਾ ਅਤੇ ਰਾਤ 9 ਵਜੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਵੀਰ ਗੌਰਵ ਮੀਤ (ਪਰਜੀਆਂ ਵਾਲੇ) ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰੀ ਲਗਵਾਉਣਗੀਆਂ | ਇਸ ਮੌਕੇ ਰੌਮੀ ਗਿੱਲ ਸਾਬਕਾ ਐਮ. ਸੀ., ਹੰਸ ਰਾਜ ਨੰਬਰਦਾਰ, ਰਵੀ ਸਹੋਤਾ, ਅਜੈ ਨਾਹਰ, ਹਰਸ਼ ਮੱਟੂ, ਕੁਮਾਰ ਨਾਹਰ, ਨਵੀਨ ਸਿੱਧੂ, ਗੌਰੀ ਮੱਟੂ, ਸੁਖਦੇਵ ਥਾਪਰ, ਗੌਰਾ ਗਿੱਲ, ਮਾਂਡੀ ਯੂ. ਕੇ., ਸੰਦੀਪ ਥਾਪਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ ਵਿਸਾਖੀ 14 ਨੂੰ ਅਗਲੀ ਖ਼ਬਰ ਬਾਬਾ ਪ੍ਰਗਟ ਨਾਥ 14 ਨੂੰ ਕਰਨਗੇ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ
Ad Position 24