ਸ਼ਾਹਕੋਟ, 8 ਅਪ੍ਰੈਲ (ਪ.ਪ.)-ਸ਼ਾਹਕੋਟ ਦੇ ਨਵਾਂ ਕਿਲਾ ਰੋਡ 'ਤੇ ਸਥਿਤ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਵਿਖੇ ਨਿਰੋਗ ਯੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਵਲੋਂ 14 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇਗਾ | ਇਸ ਸੰਬੰਧੀ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਮÏਕੇ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਯੋਗ ਆਸ਼ਰਮ 'ਚ ਸਵੇਰੇ 8 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਭਾਈ ਸੁਖਦੇਵ ਸਿੰਘ ਸ਼ਾਹਕੋਟੀ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮÏਕੇ ਮੀਤ ਭੰਗੜਾ ਗਰੁੱਪ ਸ਼ਾਹਕੋਟ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮÏਕੇ ਦੇਸੀ ਚਾਹ ਤੇ ਆਰਗੈਨਿਕ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ | ਮੀਟਿੰਗ 'ਚ ਰਤਨ ਸਿੰਘ ਰੱਖਰਾ ਸਰਪ੍ਰਸਤ, ਹਰਪਾਲ ਸਿੰਘ ਮੈਸਨ ਸਰਪ੍ਰਸਤ, ਦੀਪਕ ਸ਼ਰਮਾ ਪ੍ਰਧਾਨ, ਯੋਗ ਗੁਰੂ ਡਾ. ਜਗਦੀਸ਼ ਗੋਇਲ, ਸਕੱਤਰ ਰਾਹੁਲ ਠਾਕੁਰ, ਖਜ਼ਾਨਚੀ ਬਿਕਰਮਜੀਤ ਸਿੰਘ ਸੁਖੀਜਾ, ਧਰਮਿੰਦਰ ਸਿੰਘ ਰੂਪਰਾ, ਡਾ. ਨਰੇਸ਼ ਸੱਗੂ, ਸੁੱਖ ਸੋਨੂੰ, ਸੰਜੀਵ ਪੁਰੀ, ਸੁਰਿੰਦਰਪਾਲ ਸਿੰਘ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ¢