ਸ਼ਾਹਕੋਟ, 8 ਅਪ੍ਰੈਲ (ਸੁਖਦੀਪ ਸਿੰਘ)-ਸਰਕਾਰੀ ਮਿਡਲ ਸਮਾਰਟ ਸਕੂਲ ਬਾਹਮਣੀਆਂ (ਸ਼ਾਹਕੋਟ) ਵਿਖੇ ਸਮਾਜ ਸੇਵਕ ਸੁਰਿੰਦਰ ਨਰੋਈਆਂ ਪੁੱਤਰ ਦੀਨਾ ਨਾਥ ਪਟਵਾਰੀ ਵਾਸੀ ਦਿੱਲੀ ਵਲੋਂ ਸਰਪੰਚ ਸੁਖਵਿੰਦਰ ਸਿੰਘ ਸਾਬਾ, ਕੁਲਦੀਪ ਸਿੰਘ ਬਾਹਮਣੀਆਂ ਸੇਵਾ-ਮੁਕਤ ਮੈਥ ਮਾਸਟਰ, ਰਣਜੀਤ ਸਿੰਘ ਤੇ ਕਸ਼ਮੀਰ ਸਿੰਘ ਨੰਢਾ ਸਾਬਕਾ ਮੈਂਬਰ ਬਲਾਕ ਸੰਮਤੀ ਰਾਹੀਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਟੇਸ਼ਨਰੀ ਵੰਡੀ ਗਈ | ਸਕੂਲ ਇੰਚਾਰਜ ਮੈਡਮ ਵੀਰਪਾਲ ਸ਼ਰਮਾ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਸਮੂਹ ਸਟਾਫ਼ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ, ਉਪਰੰਤ ਸਕੂਲ ਇੰਚਾਰਜ ਮੈਡਮ ਵੀਰਪਾਲ ਸ਼ਰਮਾ ਨੇ ਸੁਰਿੰਦਰ ਨਰੋਈਆਂ ਵਲੋਂ ਵਿਦਿਆਰਥੀਆਂ ਨੂੰ 55 ਹਜ਼ਾਰ ਰੁਪਏ ਦੀ ਸਟੇਸ਼ਨਰੀ ਵੰਡਣ ਵਾਸਤੇ ਦਿੱਤੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਦਾਨੀ-ਸੱਜਣਾ, ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ | ਇਸ ਮੌਕੇ ਮਨਪ੍ਰੀਤ ਕੌਰ, ਪੂਜਾ, ਹਰਪਿੰਦਰ ਕੌਰ, ਮਨੀਸ਼ ਕੁਮਾਰ, ਅੰਮਿ੍ਤ ਪਾਲ, ਕਰਨਬੀਰ ਕੌਰ, ਨੇਹਾ ਆਦਿ ਹਾਜ਼ਰ ਸਨ |