ਅੱਪਰਾ, 8 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਡਾ. ਬਲਜੀਤ ਕੌਰ ਰੂਬੀ ਡੀ. ਡੀ. ਐਚ. ਓ. ਸਿਵਲ ਹਸਪਤਾਲ ਜਲੰਧਰ ਤੇ ਡਾ. ਕਿਰਨ ਕੌਸ਼ਲ ਐਸ. ਐਮ. ਓ. ਸੀ. ਐਚ. ਸੀ. ਅੱਪਰਾ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਅੱਪਰਾ ਦੇ ਵਿਸ਼ੇਸ਼ ਸਹਿਯੋਗ ਨਾਲ ਵਿਸ਼ਵ ਓਰਲ ਹੈਲਥ ਡੇਅ ਮਨਾਇਆ | ਸਕੂਲ ਮੁਖੀ ਜਸਪਾਲ ਸੰਧੂ ਨੇ ਇਸ ਸੰਬੰਧੀ ਵੇਰਵੇ ਦਿੰਦਿਆ ਦੱਸਿਆ ਕਿ ਇਸ ਮੌਕੇ ਮਹੀਨਾਵਾਰੀ ਗਤੀਵਿਧੀਆਂ ਕੀਤੀਆਂ ਗਈਆਂ | ਮੂੰਹ ਤੇ ਦੰਦਾਂ ਦੀ ਸਿਹਤ ਸੰਭਾਲ ਸੰਬੰਧੀ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ 'ਚ ਇਨਾਮ ਤਕਸੀਮ ਕੀਤੇ ਗਏ | ਡਾ. ਵਿਸ਼ਾਲ ਤਨੇਜਾ ਦੰਦਾਂ ਦੇ ਡਾਕਟਰ ਸੀ. ਐਚ. ਸੀ. ਅੱਪਰਾ ਵਲੋਂ ਬੱਚਿਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ, ਅਮਰਜੀਤ ਕੌਰ ਐਚ. ਐਲ. ਵੀ., ਸ਼ਰਨਜੀਤ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ, ਨੈਨਸੀ ਰਾਣੀ, ਰਮਨਦੀਪ ਕੌਰ, ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ |