ਨੂਰਮਹਿਲ, 8 ਅਪ੍ਰੈਲ (ਤਜਿੰਦਰ ਕੁਮਾਰ)-ਅੱਜ ਕੱਲ੍ਹ ਨੂਰਮਹਿਲ ਪੁਲਿਸ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ¢ ਜਿਸ ਦੀ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋ ਪਿੰਡ ਡੱਲਾ ਦੇ ਵਸਨੀਕ ਮਾਂ-ਪੁੱਤ ਤੇ ਦੋਸਤ ਨੇ ਪੱਤਰਕਾਰਾਂ ਸਾਹਮਣੇ ਰੋ-ਰੋ ਕੇ ਪੁਲਿਸ ਦੀ ਕਹਾਣੀ ਦੱਸੀ ਕਿ ਪੁਲਿਸ ਕਿਵੇਂ ਮੁਕੱਦਮੇ ਦਰਜ ਕਰਦੀ ਹੈ¢ ਦੀਪਕ ਕੁਮਾਰ ਉਰਫ ਸੋਨੂੰ ਪੁੱਤਰ ਓਮ ਪ੍ਰਕਾਸ਼ ਵਾਸੀ ਡੱਲਾ ਤੇ ਉਸ ਦੀ ਮਾਂ ਅਤੇ ਦੋਸਤ ਰੀਤਿਕ ਪੁੱਤਰ ਅਨਿਲ ਕੁਮਾਰ ਵਾਸੀ ਡੱਲਾ ਨੇ ਦੱਸਿਆ ਕਿ ਸਾਡੇ ਉਪਰ ਪੁਲਿਸ ਵਲੋਂ ਨਾਜਾਇਜ਼ ਮੁਕੱਦਮਾ ਨੰਬਰ 50 ਨਸਾਂ ਪੀਣ ਦਾ ਦਰਜ ਕੀਤਾ ਗਿਆ¢ ਉਨ੍ਹਾਂ ਨੇ ਦੱਸਿਆ ਕਿ ਮੈਂ ਤੇ ਮੇਰੇ ਦੋਸਤ ਨਕੋਦਰ ਬਾਈਪਾਸ ਕੋਲ ਸੀ ਤਾਂ ਸਾਨੂੰ ਇੱਕ ਪ੍ਰਾਈਵੇਟ ਗੱਡੀ ਵਿੱਚ ਬੈਠਾ ਹੋਮਗਾਰਡ ਦਾ ਮੁਲਾਜ਼ਮ ਤੇ ਉਸ ਦੇ ਨਾਲ ਦੋ ਤਿੰਨ ਹੋਰ ਪ੍ਰਾਈਵੇਟ ਵਿਅਕਤੀ ਸਵਾਰ ਸਨ¢ ਉਸ ਨੇ ਦੱਸਿਆ ਕਿ ਹੋਮਗਾਰਡ ਦੇ ਵਿਅਕਤੀ ਨੇ ਉਸ ਨਾਲ ਜੱਫੀ ਪਾਈ¢ ਤੇ ਫਿਰ ਸਾਨੂੰ ਨਸ਼ਾ ਪੀਣ ਵਾਲਾ ਸਮਾਨ ਦੇ ਦਿੱਤਾ¢ ਉਸ ਦਾ ਕਾਰਣ ਪੁੱਛਣ ਤੇ ਉਸ ਨੇ ਕਿਹਾ ਕਿ ਅਸੀਂ ਵੀਡੀਓ ਬਣਾਉਣੀ ਹੈ¢ ਫਿਰ ਉਸਨੇ ਸਾਡੀ ਵੀਡੀਓ ਬਣਾ ਲਈ¢ ਉਸ ਤੋ ਬਾਦ ਉਹ ਸਾਨੂੰ ਥਾਣੇ ਲੈ ਆਏ ਤੇ ਸਾਨੂੰ ਦੋਵਾਂ ਨੂੰ ਬਹੁਤ ਕੁੱਟਿਆ ਤੇ ਹੋਮਗਾਰਡ ਵਾਲਾ ਮੁਲਾਜਮ ਕਹਿੰਦਾ ਸਾਨੂੰ ਐੱਸ.ਐੱਚ.ਉ ਨੇ ਕਿਹਾ ਹੈ¢ ਕਿ ਮੈਨੂੰ ਹਰ ਰੋਜ਼ ਦੋ ਬੰਦੇ ਚਾਹੀਦੇ ਹਨ¢ ਫਿਰ ਸਾਡੇ ਤੇ ਮੁੱਕਦਮਾ ਦਰਜ਼ ਕਰ ਦਿੱਤਾ¢ ਸੋਨੂੰ ਦੀ ਮਾਂ ਨੇ ਰੋ- ਰੋ ਕੇ ਦੱਸਿਆ ਕਿ ਮੇਰੇ ਪੁੱਤ ਨਾਲ ਪਹਿਲਾਂ ਵੀ ਨੂਰਮਹਿਲ ਪੁਲਿਸ ਨੇ ਧੱਕਾ ਕੀਤਾ ਉਨਾਂ ਕਿਹਾ ਕਿ ਅਸੀਂ ਜਲਦ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਾਂਗੇ ¢ ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਸਾਡੇ ਉਪਰ ਝੂਠੇ ਇਲਜ਼ਾਮ ਲਗਾ ਰਹੇ ਹਨ ਇਹ ਜੋ ਇਲਜ਼ਾਮ ਹਨ ਸਰਾਸਰ ਝੂਠ ਤੇ ਬੇਬੁਨਿਆਦ ਹਨ ¢