ਆਦਮਪੁਰ, 8 ਅਪ੍ਰੈਲ (ਰਮਨ ਦਵੇਸਰ)- ਆਦਮਪੁਰ ਦੇ ਪਿੰਡ ਅਰਜਨਵਾਲ ਵਿਖੇ ਸਰਕਾਰੀ ਹਸਪਤਾਲ ਆਯੂਸ਼ਮਾਨ ਆਰੋਗਿਆ ਕੇਂਦਰ ਪਿੰਡ ਅਰਜਨਵਾਲ ਵਿਖੇ ਖੋਲਿ੍ਹਆ ਗਿਆ ਸੀ | ਜਿਸ ਦੀ ਬਿਲਡਿੰਗ ਵਿੱਚ ਐਨ.ਆਰ.ਆਈ. ਵਲੋਂ ਕੰਮ ਕਰਵਾਏ ਗਏ | ਜਿਸ 'ਚ ਸਪੇਨ ਤੋਂ ਆਏ ਪ੍ਰੀਤ ਗਰੇਵਾਲ ਨੇ ਬਿਲਡਿੰਗ 'ਚ ਨਵੇਂ ਸ਼ਟਰ ਲਗਵਾਏ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ 'ਚ ਮੈਟ ਤੇ ਸ਼ੈੱਡ ਦੀ ਵੀ ਸੇਵਾ ਕੀਤੀ | ਪ੍ਰੀਤ ਗਰੇਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਆਪਣੇ ਪਿੰਡ ਦੀ ਸੇਵਾ ਕਰਦੇ ਰਹਿਣਗੇ | ਇਸ ਮੌਕੇ ਜਸਵੰਤ ਸਿੰਘ ਬਿੱਲਾ, ਅਜੀਤ ਸਿੰਘ ਗਰੇਵਾਲ, ਮੈਡੀਕਲ ਆਫਿਸਰ, ਫਾਰਮਸਿਸਟ, ਕਲੀਨੀਕਲ ਅਸਿਸਟੈਂਟ, ਹਰਮਨ ਅਰਜਨਵਾਲ, ਹਰਜੋਤ ਅਰਜਨਵਾਲ ਵੀ ਮੌਜੂਦ ਸਨ |