ਮਹਿਤਪੁਰ, 9 ਅਪ੍ਰੈਲ (ਲਖਵਿੰਦਰ ਸਿੰਘ)-ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਖੇ ਖ਼ਾਲਸੇ ਦੇ ਪ੍ਰਗਟ ਦਿਹਾੜੇ ਮੌਕੇ ਵਿਸਾਖੀ ਸਮਾਗਮ 13 ਅਪ੍ਰੈਲ ਨੂੰ ਹੋ ਰਹੇ ਹਨ | ਸਮਾਗਮ 'ਚ ਸਵੇਰੇ 9 ਵਜੇ ਅੰਮਿ੍ਤ ਸੰਚਾਰ ਹੋਵੇਗਾ | ਉਪਰੰਤ 11 ਵਜੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀ ਭਰਨਗੇ | ਬੁਲੰਦਪੁਰੀ ਸਾਹਿਬ ਵਿਖੇ ਹੋ ਰਹੇ ਅੰਮਿ੍ਤ ਸੰਚਾਰ ਸਮਾਗਮ ਵਿਚ ਅੰਮਿ੍ਤ ਛੱਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਗੁਰੂ ਘਰ ਵਲੋਂ ਮੁਫ਼ਤ ਦਿੱਤੇ ਜਾਣਗੇ |