06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਸ਼ੀਲੇ ਪਦਾਰਥ ਦੇ ਵੱਖ-ਵੱਖ ਮਾਮਲਿਆਂ 'ਚ ਦੋ ਦੋਸ਼ੀਆਂ ਨੂੰ ਕੈਦ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ 18 ਗਰਾਮ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਰਬਜੀਤ ਸਿੰਘ ਉਰਫ਼ ਚੀਮਾ ਵਾਸੀ ਪਿੰਡ ਪਾੜਾ ਨੂੰ 3 ਮਹੀਨੇ ਦੀ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਖ਼ਿਲਾਫ਼ 10 ਦਸੰਬਰ 2017 ਨੂੰ ਥਾਣਾ ਕਰਤਾਰਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਇਸੇ ਅਦਾਲਤ ਨੇ 3 ਕਿੱਲੋ ਡੋਡਿਆਂ ਦੀ ਬਰਾਮਦਗੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁਕੇਸ਼ ਕੁਮਾਰ ਉਰਫ਼ ਸੋਨੂੰ ਵਾਸੀ ਟਰਾਂਸਪੋਰਟ ਨਗਰ, ਜਲੰਧਰ ਨੂੰ 40 ਦਿਨ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਖ਼ਿਲਾਫ਼ ਮਿਤੀ 9 ਅਕਤੂਬਰ 2019 ਨੂੰ ਥਾਣਾ 6 ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਰੀਤੀਕਾ ਨੇ 600 'ਚੋਂ 592 ਅੰਕ ਲੈ ਕੇ ਜ਼ਿਲ੍ਹੇ 'ਚ ਪਹਿਲਾ ਤੇ ਸੂਬੇ 'ਚ 8ਵਾਂ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਮੋਟਰਸਾਈਕਲ ਨਾਲ ਟਕਰਾਈ ਕਾਰ, ਇਕ ਦੀ ਮੌਤ <br/>
Ad Position 24
No active advertisement