ਜਲੰਧਰ, 10 ਅਪ੍ਰੈਲ (ਪਵਨ ਖਰਬੰਦਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ | ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੂਬੇ ਅੰਦਰ 263966 ਵਿਦਿਆਰਥੀਆਂ ਨੇ 8ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਤੇ ਉਨ੍ਹਾਂ 'ਚੋਂ 253789 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਤੇ ਜ਼ਿਲ੍ਹਾ ਜਲੰਧਰ 'ਚ 19555 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 18904 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ 96.97 ਫ਼ੀਸਦੀ ਨਤੀਜਾ ਬਣਦਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਇਲਮਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾ ਦੀ ਵਿਦਿਆਰਥਣ ਰੀਤੀਕਾ ਪੁੱਤਰੀ ਅਵਤਾਰ ਚੰਦ ਨੇ 600 'ਚੋਂ 592 ਫ਼ੀਸਦੀ ਅੰਕ ਲੈ ਕੇ ਸੂਬੇ 'ਚ ਅੱਠਵਾਂ ਤੇ ਜ਼ਿਲ੍ਹੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਪਵਨ ਕੁਮਾਰ ਨੇ 590 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਦੂਜਾ ਤੇ ਸੂਬੇ 'ਚ 10ਵਾਂ ਅੰਕ ਪ੍ਰਾਪਤ ਕੀਤਾ | ਸ਼ਿਵ ਦੇਵੀ ਗਰਲਜ਼ ਹਾਈ ਸਕੂਲ ਜਲੰਧਰ ਸ਼ਹਿਰ ਦੀ ਯੁਕਤਾ ਬੱਸੀ ਪੁੱਤਰੀ ਮਨੀਸ਼ ਬੱਸੀ ਨੇ 589 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਤੀਜਾ ਤੇ ਸੂਬੇ 'ਚ 11ਵਾਂ ਸਥਾਨ ਹਾਸਿਲ ਕਰਕੇ ਸਕੂਲ ਤੇ ਪਰਿਵਾਰਕ ਮੈਂਬਰਾਂ ਦਾ ਨਾਂਅ ਰੌਸ਼ਨ ਕੀਤਾ | ਇਸੇ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੇਤੇਵਾਲੀ ਦੇ ਵਿਦਿਆਰਥੀ ਡੇਜ਼ੀ ਪੁੱਤਰ ਚਰਨਜੀਤ ਨੇ 588 ਅੰਕ ਪ੍ਰਾਪਤ ਕਰਦੇ ਹੋਏ ਜ਼ਿਲੇ੍ਹ 'ਚ ਚੌਥਾ ਤੇ ਸੂਬੇ 'ਚ 12ਵਾਂ ਸਥਾਨ ਹਾਸਲ ਕੀਤਾ | ਗੌਰਮਿੰਟ ਹਾਈ ਸਕੂਲ ਲਾਂਦੜਾ ਦੇ ਵਿਦਿਆਰਥੀ ਸੌਰਵ ਜੱਖੂ ਪੁੱਤਰ ਤਰਸੇਮ ਲਾਲ ਨੇ 587 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਪੰਜਵਾਂ ਤੇ ਸੂਬੇ 'ਚ 13ਵਾਂ ਸਥਾਨ ਹਾਸਿਲ ਕੀਤਾ ਤੇ ਵਿਵੇਕਾਨੰਦ ਡੇ ਬੋਰਡਿੰਗ ਪਬਲਿਕ ਸਕੂਲ ਚੁਗਿੱਟੀ ਦੇ ਵਿਦਿਆਰਥੀ ਹਰਮਨ ਸਿੰਘ ਪੁੱਤਰ ਹਰਭਜਨ ਸਿੰਘ ਨੇ 587 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ 5ਵਾਂ ਤੇ ਸੂਬੇ 'ਚ 13ਵਾਂ ਸਥਾਨ ਹਾਸਿਲ ਕੀਤਾ ਤੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌਂ ਦੀ ਵਿਦਿਆਰਥਣ ਮਾਨਸੀ ਕੁਮਾਰੀ ਪੁੱਤਰ ਰਾਜ ਕੁਮਾਰ ਨੇ ਵੀ 587 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ 5ਵਾਂ ਤੇ ਸੂਬੇ 'ਚ 13ਵਾਂ ਸਥਾਨ ਹਾਸਲ ਕੀਤਾ | ਸਕੂਲ ਆਫ਼ ਐਮੀਨੈਂਸ ਮਕਸੂਦਾਂ ਦੇ ਵਿਦਿਆਰਥੀ ਗੌਰਵ ਪੁੱਤਰ ਧਰਮਪਾਲ ਨੇ 586 ਅੰਕ ਪ੍ਰਾਪਤ ਰਦੇ ਹੋਏ ਜ਼ਿਲ੍ਹੇ 'ਚ 6ਵਾਂ ਤੇ ਸੂਬੇ 'ਚ 14ਵਾਂ ਰੈਂਕ ਪ੍ਰਾਪਤ ਕੀਤਾ | ਐਮ. ਕੇ. ਪਬਲਿਕ ਸਕੂਲ ਮਿੱਠਾਪੁਰ ਦੇ ਸ਼ਿਵਾ ਯਾਦਵ ਪੁੱਤਰ ਸੌਢਲ ਯਾਦਵ ਨੇ 585 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ 7ਵਾਂ ਤੇ ਸੂਬੇ 'ਚ 15ਵਾਂ ਰੈਂਕ ਹਾਸਿਲ ਕੀਤਾ | ਇਸੇ ਤਰ੍ਹਾਂ ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਚੂਹੜ ਦੀਆਂ ਵਿਦਿਆਰਥਣਾਂ ਨਵਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਤੇ ਜਸਮੀਤ ਕੌਰ ਪੁੱਤਰੀ ਸੁਦਾਗਰ ਸਿੰਘ ਅਤੇ ਸ਼ਿਵਾ ਪਬਲਿਕ ਹਾਈ ਸਕੂਲ ਨੂਰਮਹਿਲ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਸੁਰਿੰਦਰਪਾਲ ਸਿੰਘ ਨੇ 584 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ 8ਵਾਂ ਤੇ ਸੂਬੇ 'ਚ 16ਵਾਂ ਰੈਂਕ ਹਾਸਿਲ ਕੀਤਾ |